image caption:

ਕਰੋੜਾਂ ਦੀ ਹੈਰੋਇਨ ਸਮੇਤ ਮਹਿਲਾ ਗ੍ਰਿਫ਼ਤਾਰ

ਲੁਧਿਆਣਾ : ਪੰਜਾਬ &lsquoਚ ਵੱਧਦੇ ਨਸ਼ੇ &lsquoਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਨਵੇਂ ਨਵੇਂ ਉਪਰਾਲੇ ਕਰ ਰਹੀ ਹੈ। ਬੀਤੇ ਦਿਨੀਂ ਪੰਜਾਬ ਪੁਲਿਸ ਦੇ ਹੇਠ ਵੱਡੀ ਸਫ਼ਲਤਾ ਲੱਗੀ ਜਦੋਂ ਲੁਧਿਆਣਾ ਦੇ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਇੱਕ ਮਹਿਲਾ ਤਸਕਰ ਨੂੰ 2.50 ਕਰੋੜ ਦੀ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਫਿਕਲ ਪੁਆਇੰਟ ਇਲਾਕੇ ਦੇ ਇਲਾਕੇ &lsquoਚ ਨਸ਼ਾ ਵੇਚਣ ਆ ਰਹੀ ਹੈ ਲੁਧਿਆਣਾ ਸਪੈਸ਼ਲ ਟਾਸਕ ਫੋਰਸ ਨੇ ਉਸ ਇਲਾਕੇ &lsquoਚ ਨਾਕਾਬੰਦੀ ਲਗਾ ਲਈ ਅਤੇ ਮਹਿਲਾ ਨੂੰ ਸ਼ੱਕ ਦੇ ਅਧਾਰ &lsquoਤੇ ਗ੍ਰਿਫ਼ਤਾਰ ਕਰ ਲਿਆ।

ਪਰ ਜਦੋ ਮਹਿਲਾ ਦੀ ਤਲਾਸ਼ੀ ਲਈ ਗਈ ਤਾ ਉਸ ਕੋਲੋਂ ਹੈਰੋਇਨ ਬਰਾਮਦ ਹੋਈ ।ਮਹਿਲਾ ਦੀ ਪਹਿਚਾਣ ਲਖਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਦੇ ਰੂਪ &lsquoਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਹੈਰੋਇਨ ਦੀ ਕੀਮਤ ਕਰੀਬ ਢਾਈ ਕਰੋੜ ਦੱਸੀ ਜਾ ਰਹੀ ਹੈ।ਮਹਿਲਾ ਨੂੰ ਗ੍ਰਿਫ਼ਤਾਰ ਕਰ ਜਾਂਚ ਸ਼ੁਰੂ ਕੀਤੀ ਗਈ ਹੈ।