image caption:

ਨੋਟਬੰਦੀ ਦੇ ਦੋ ਸਾਲ, ਮਨਮੋਹਨ ਸਿੰਘ ਨੇ ਫਿਰ ਕੀਤਾ ਮੋਦੀ ‘ਤੇ ਵਾਰ

ਨਵੀਂ ਦਿੱਲੀ: ਨੋਟਬੰਦੀ ਦੇ ਦੋ ਸਾਲ ਪੂਰੇ ਹੋਣ &lsquoਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਇਸ ਫੈਸਲੇ &lsquoਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ 2016 ਦੇ ਇਸ ਫੈਸਲੇ ਨੇ ਜਨਤਾ ਨੂੰ ਜੋ ਜ਼ਖ਼ਮ ਦਿੱਤੇ ਹਨ ਲੋਕ ਉਨ੍ਹਾਂ ਜ਼ਖ਼ਮਾਂ ਤੋਂ ਅਜੇ ਤਕ ਉੱਭਰ ਨਹੀਂ ਸਕੇ। ਸਗੋਂ ਸਮੇਂ ਦੇ ਨਾਲ-ਨਾਲ ਇਹ ਜ਼ਖ਼ਮ ਹੋਰ ਵੱਧ ਰਹੇ ਹਨ। ਕਾਂਗਰਸ ਨੇ ਭਾਰਤ ਦੀ ਆਰਥਿਕ ਵਵਸਥਾ ਨੂੰ ਖ਼ਰਾਬ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੋਕਾਂ ਤੋਂ ਮੁਆਫੀ ਮੰਗਣ ਦੀ ਗੱਲ ਕਹੀ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, &lsquoਮੈਂ ਸਰਕਾਰ ਨੂੰ ਅਪੀਲ ਕਰਦਾ ਹੈ ਕਿ ਉਹ ਆਰਥਿਕ ਨਿਤੀਆਂ &lsquoਚ ਭਰੋਸੇਮੰਦੀ ਅਤੇ ਪਾਰਦਰਸ਼ਤਾ ਰੱਖੇ। ਅੱਜ ਦੇ ਦਿਨ ਅਸੀਂ ਯਾਦ ਕਰ ਸਕਦੇ ਹਾਂ ਕਿ ਕਿਵੇਂ ਇੱਕ ਗ਼ਲਤ ਆਰਥਿਕ ਫੈਸਲਾ ਦੇਸ਼ ਨੂੰ ਲੰਮੇ ਸਮੇਂ ਤਕ ਬੁਰੇ ਦਿਨਾਂ &lsquoਚ ਪਾ ਸਕਦਾ ਹੈ&rsquo।
ਮਨਮੋਹਨ ਨੇ ਆਪਣੀ ਗੱਲ &lsquoਚ ਅੱਗੇ ਕਿਹਾ ਕਿ ਨੋਟਬੰਦੀ ਨੇ ਨੌਨ-ਬੈਂਕਿੰਗ, ਵਿੱਤੀ ਬਾਜ਼ਾਰ ਦੀ ਸੇਵਾਵਾਂ ਅਤੇ ਨੋਜਵਾਨਾਂ ਦੇ ਰੋਜ਼ਗਾਰ &lsquoਤੇ ਸਿੱਧਾ ਅਸਰ ਪਾਇਆ ਹੈ। ਸਰਕਾਰ ਦੇ ਫੈਸਲੇ ਨੂੰ 2 ਸਾਲ ਹੋ ਗਏ ਹਨ ਜਿਸ ਨੂੰ ਸਰਕਾਰ ਨੇ ਬਿਨਾ ਸੋਚੇ ਸਮਝੇ ਲਾਗੂ ਕੀਤਾ। ਇਸ ਫੈਸਲੇ ਨੇ ਭਾਰਤੀ ਆਰਥ-ਵਿਵਸਥਾ &lsquoਤੇ ਡੂੰਘਾ ਅਸਰ ਪਾਇਆ। ਇਸ ਦੇ ਨਕਾਰਾਤਮ ਨਤੀਜੇ ਦੇਸ਼ &lsquoਚ ਚਾਰੇ ਪਾਸੇ ਨਜ਼ਰ ਆ ਰਹੇ ਹਨ।