image caption:

ਆਤਿਸ਼ਬਾਜੀ ਕਾਰਨ ਤਿੰਨ ਮੰਜਿਲਾ ਘਰ ਹੋਇਆ ਸੜ੍ਹ ਕੇ ਸੁਆਹ

ਦੀਵਾਲੀ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੇ ਪਟਾਕੇ ਚਲਾਉਣੇ ਬੰਦ ਨਹੀਂ ਕੀਤੇ।ਇਹਨਾਂ ਪਟਾਕਿਆਂ ਦੀ ਵਜ੍ਹਾ ਨਾਲ ਹੀ ਕਿੰਨੇ ਲੋਕਾਂ ਦੇ ਘਰਾਂ ਤੇ ਗੋਦਾਮਾਂ ਨੂੰ ਅੱਗ ਲੱਗੀ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਦੇਵੀ ਵਾਲੀ ਗਲੀ ਵਿੱਚ ਇੱਕ ਘਰ &lsquoਚ ਭਿਆਨਕ ਅੱਗ ਲੱਗੀ। ਜਿਸ ਨਾਲ ਘਰ ਦੀਆਂ ਦੋ ਮੰਜਿਲਾਂ ਅੱਗ ਦੀ ਚਪੇਟ ਵਿੱਚ ਆ ਗਈਆਂ। ਘਰ ਦਿ ਮਾਲਕਿਨ ਦਾ ਕਹਿਣਾ ਹੈ ਘਰ ਵਿੱਚ ਉਸਦੀ ਧੀ ਇੱਕਲੀ ਸੀ ਤੇ ਉਹ ਖੁਦ ਮੰਦਿਰ ਗਈ ਹੋਈ ਸੀ।
ਜਦੋਂ ਉਹ ਵਾਪਸ ਆਈ ਤਾਂਘਰ ਨੂੰ ਅੱਗ ਲੱਗੀ ਹੋਈ ਸੀ। ਜਿਸ ਤੋਂ ਬਾਅਦ ਪਹਿਲਾਂ ਉਹਨਾਂ ਆਪਣੀ ਕੁੜੀ ਨੂੰ ਬਾਹਰ ਕੱਡਿਆ ਤੇ ਦਮਕਲ ਕਰਮੀਆਂ ਨੂੰ ਅੱਗ ਲੱਗਣ ਦੀ ਸੂਚਨਾ ਦਿੱਤੀ। ਦਮਕਲ ਕਰਮੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ &lsquoਤੇ ਕਾਬੂ ਪਾਇਆ। ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਪ੍ਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਵੀ ਲੋਕਾਂ ਨੇ ਪਟਾਕੇ ਚਲਾਏ। ਜਿਸਦਾ ਨਤੀਜਾ ਸਭ ਦੇ ਸਾਹਮਣੇ ਹੈ। ਲੋਕਾਂ ਨੇ ਵੀ ਅਪੀਲ ਕੀਤੀ ਹੈ ਕਿ ਹੁਣ ਆਤਿਸ਼ਬਾਜੀਆਂ ਬੰਦ ਕਰ ਦੇਣੀ ਚਾਹੀਦੀਆਂ ਹਨ ਕਿਉਂਕਿ ਇਹਨਾਂ ਨਾਲ ਕਿੰਨਾ ਹੀ ਨੁਕਸਾਨ ਹੁੰਦਾ ਹੈ।
ਦੱਸ ਦੇਈਏ ਕਿ ਹਾਲ ਹੀ ਵਿੱਚ ਮਲੋਟ ਦੇ ਗੁਰੂ ਰਵਿਦਾਸ ਨਗਰ ਵਿੱਚ ਇੱਕ ਐਸ.ਕੇ ਟਰੇਡਿੰਗ ਕੰਪਨੀ ਦੇ ਨਾਮ ਉੱਤੇ ਚੱਲ ਰਹੇ ਚਮੜੇ ਦੇ ਗੁਦਾਮ ਵਿੱਚ ਰਾਤ ਕਰੀਬ ਇੱਕ ਵਜੇ ਅਚਾਨਕ ਅੱਗ ਲੱਗ ਗਈ ਸੀ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਬੜੀ ਮੁਸ਼ਕਿਲ ਨਾਲ ਅੱਗ &lsquoਤੇ ਕਾਬੂ ਪਾਇਆ।ਜਦੋਂ ਮਲੋਟ ਫਾਇਰ ਬ੍ਰਿਗੇਡ ਅਫ਼ਸਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਉਹ ਆਪਣੇ ਮੁਲਾਜਮਾਂ ਸਮੇਤ ਅੱਗ &lsquoਤੇ ਕਾਬੂ ਪਾਉਣ ਪਹੁੰਚੇ।
ਉੱਥੇ ਹੀ ਕੰਪਨੀ ਦੇ ਮਾਲਕ ਮੁਤਾਬਿਕ ਲੱਖਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਚਮੜੇ ਦਾ ਇਹ ਗੋਦਾਮ ਘਨੀ ਆਬਾਦੀ ਵਾਲੇ ਇਲਕੇ &lsquoਚ ਚੱਲ ਰਿਹਾ ਸੀ। ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਸੀ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਕਿਸੇ ਪਟਾਖੇ ਦੀ ਚਿੰਗਾਰੀ ਨਾਲ ਹੀ ਇਹ ਹਾਦਸਾ ਹੋਇਆ ਹੋਵੇਗਾ। ਖੈਰ ਅਜਿਹੇ ਗੋਦਾਮ ਆਬਾਦੀ ਵਾਲੇ ਇਲਾਕੇ ਤੋਂ ਦੂਰ ਹੋਣੇ ਚਾਹੀਦੇ ਹਨ ਤਾਂ ਜੋ ਹਾਦਸਿਆਂ ਤੋਂ ਬਚਾਅ ਹੋ ਸਕੇ।