image caption:

ਮਾਂ-ਪੁੱਤ ਮਿਲਕੇ ਘਰ ਦੀਆਂ ਧੀਆਂ ਤੋਂ ਕਰਵਾਉਂਦੇ ਸੀ ਦੇਹ ਵਾਪਰ ਦਾ ਧੰਦਾ

ਪੈਸਾ ਕਮਾਉਣ ਦੀ ਲਾਲਚ &lsquoਚ ਅੱਜ ਕੱਲ ਲੋਕ ਗਲਤ ਰਸਤੇ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਸ਼ਹਿਰ ਦਾ ਜਿੱਥੇ ਮਾਂ-ਪੁੱਤਰ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਹੈ। ਪੈਸਿਆਂ ਦੀ ਲਾਲਚ &lsquoਚ ਮਾਂ-ਪੁੱਤ ਪਰਿਵਾਰ ਦੀਆ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ।
ਮਾਂ -ਪੁੱਤ ਗਾਹਕ ਲੱਭਦੇ ਸੀ ਅਤੇ ਪਰਿਵਾਰ ਦੀਆਂ ਕੁੜੀਆਂ ਗਾਹਕਾਂ ਸਾਹਮਣੇ ਪੇਸ਼ ਹੋ ਕੇ ਉਹਨਾਂ ਨੂੰ ਖੁਸ਼ ਕਰਦੀਆਂ ਸੀ ।ਪੁਲਿਸ ਨੇ ਘਰ &lsquoਚ ਛਾਪਾ ਮਾਰ ਕੇ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ।ਜਿਸ ਸਮੇਂ ਪੁਲਿਸ ਨੇ ਛਾਪਾ ਮਾਰਿਆ ਉਸ ਸਮੇਂ ਮਾਂ -ਪੁੱਤ ,ਕੁੜੀਆਂ ਅਤੇ ਤਿੰਨ ਗਾਹਕ ਵੀ ਮੌਜਦ ਸਨ।
ਪੁਲਿਸ ਨੇ ਦੱਸਿਆ ਕਿ ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਮਹਿਲਾ ਗਾਹਕਾਂ ਤੋਂ 20 ਹਜ਼ਾਰ ਰੁਪਏ ਲੈ ਕੇ ਕੁੜੀਆਂ ਦਾ ਵਪਾਰ ਕਰਦੀ ਸੀ । ਦੋਨੋਂ ਮਾਂ -ਪੁੱਤ ਘਰ &lsquoਚ ਹੀ ਦੇਹ ਵਪਾਰ ਦਾ ਧੰਦਾ ਕਰਦੇ ਸੀ । ਪੁਲਿਸ ਦੀ ਜਾਣਕਾਰੀ ਮੁਤਾਬਿਕ ਮਹਿਲਾ ਆਪਣੀਆਂ ਧੀਆਂ ਸਮੇਤ ਦੂਜੇ ਜਿਲ੍ਹਿਆਂ ਤੋਂ ਵੀ ਕੁੜੀਆਂ ਲਿਆ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਸੀ।