image caption:

ਕਾਰ ਲੋਨ ਦੇ ਨਾਮ ‘ਤੇ 70 ਲੱਖ ਦਾ ਫਰਜੀਵਾੜਾ, 17 ਲੋਕਾਂ ਸਮੇਤ 1 ਔਰਤ ਸ਼ਾਮਿਲ

ਲੁਧਿਆਣਾ: ਕਾਰ ਲੋਨ ਦੇ ਨਾਮ ਉੱਤੇ ਇੱਕ ਔਰਤ ਸਮੇਤ 17 ਹੋਰ ਲੋਕਾਂ ਤੇ ਥਾਣਾ ਸ਼ਿਮਲਾ ਪੂਰੀ ਵੱਲੋਂ ਬੈਂਕ ਨੂੰ 70 ਲੱਖ ਰੁਪਏ ਦਾ ਫਰਜੀਵਾੜਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ਼ਿਮਲਾ ਪੂਰੀ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਪਹਿਚਾਣ ਅੰਬੇਡਕਰ ਨਗਰ ਨਿਵਾਸੀ ਤਰਸੇਮ ਸਿੰਘ,ਰਾਮ ਪ੍ਰਸਾਦ ਜੈਨ,ਵਿਕਾਸ ਕੁਮਾਰ,ਬਲਵੀਰ ਸਿੰਘ,ਸ਼ੰਕਰ ਕੁਮਾਰ,ਗੁਰਦੇਵ ਸਿੰਘ,ਮਨੋਜ ਕੁਮਾਰ, ਮਨਜੀਤ ਸਿੰਘ,ਪਰਮਿੰਦਰ ਸਿੰਘ,ਅਮਰਜੀਤ ਕੌਰ,ਜਸਵੰਤ ਸਿੰਘ,ਜਸਪਾਲ ਸਿੰਘ,ਸੰਤੋਖ ਕੁਮਾਰ,ਕੁਲਵਿੰਦਰ ਸਿੰਘ, ਮੁਖਤਿਆਰ ਸਿੰਘ,ਰਾਜਕੁਮਾਰ ਅਤੇ ਰਾਜਿੰਦਰ ਕੁਮਾਰ ਦੇ ਰੂਪ ਵਿੱਚ ਹੋਈ ਹੈ।
ਪੁਲਿਸ ਨੇ ਨਿਊ ਜਨਤਾ ਨਗਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਰਾਜਿੰਦਰ ਸਿੰਘ ਦੇ ਬਿਆਨ ਉੱਤੇ 17 ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। 20 ਮਾਰਚ 2017 ਵਿੱਚ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਕਤ ਆਰੋਪੀਆਂ ਨੇ 15 ਕਾਰਾਂ ਖਰੀਦਣ ਲਈ ਉਨ੍ਹਾਂ ਦੇ ਬੈਂਕ ਵਲੋਂ 70 ਲੱਖ ਰੁਪਏ ਦਾ ਲੋਨ ਹਾਸਲ ਕੀਤਾ ਸੀ। ਆਰੋਪੀਆਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ,ਜਿਨ੍ਹਾਂ ਨੇ ਦੋਸ਼ੀਆਂ ਨੂੰ ਬੈਂਕ ਵਿੱਚ ਅਕਾਉਂਟ ਖੁੱਲਵਾਣ ਵਿੱਚ ਗਾਰੇਂਟਰ ਬਣ ਕੇ ਮਦਦ ਕੀਤੀ ਸੀ।
ਗਰੋਹ ਦੀ ਹਕੀਕਤ ਤੱਦ ਸਾਹਮਣੇ ਆਈ, ਜਦੋਂ ਜਨਵਰੀ 2017 ਦੇ ਬਾਅਦ ਉਨ੍ਹਾਂ ਦੀ ਰਿਕਵਰੀ ਰੁਕਣ ਲੱਗੀ। ਆਰੋਪੀਆਂ ਦੁਆਰਾ ਬੈਂਕ ਦੇ ਕੋਲ ਜਮਾਂ ਕਰਾਈ ਗਈ ਆਰ ਸੀ ਅਤੇ ਹੋਰ ਦਸਤਾਵੇਜਾਂ ਦੀ ਜਾਂਚ ਵਾਹਨ ਐਪ ਉੱਤੇ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਮਾਂ ਕਰਾਈਆਂ ਗਈਆਂ ਫਰਜੀ ਆਰ ਸੀ ਸਕੂਟਰ ਅਤੇ ਮੋਟਰਸਾਈਕਲਾਂ ਦੇ ਨਾਮ ਉੱਤੇ ਬੋਲ ਰਹੀਆਂ ਸਨ। ਪੁਲਿਸ ਵੱਲੋਂ ਕੀਤੀ ਜਾਂਚ ਵਿੱਚ ਪਤਾ ਚੱਲਿਆ ਕਿ ਬੈਂਕ ਦੇ ਨਾਲ ਫਰਾਡ ਕਰਣ ਲਈ ਆਰੋਪੀਆਂ ਨੇ ਪਹਿਲਾਂ ਹੈ ਲੋਨ ਅਪਲਾਈ ਕਰ ਦਿੱਤੇ ਸਨ । ਲੋਨ ਅਪ੍ਰੂਵ ਹੋਣ ਉੱਤੇ ਉਨ੍ਹਾਂ ਨੇ ਬੈਂਕ ਦੇ ਕੋਲ ਫਰਜੀ ਆਰ ਸੀ, ਬੀਮਾ ਅਤੇ ਬਿੱਲ ਜਮਾਂ ਕਰਾ ਦਿੱਤੇ। ਬੈਂਕ ਵਲੋਂ ਕਾਰ ਕੰਪਨੀ ਦੇ ਨਾਮ ਜਾਰੀ ਕੀਤੇ ਗਏ ਚੈੱਕਾਂ ਨੂੰ ਉਨ੍ਹਾਂ ਲੋਕਾਂ ਨੇ ਕਿਸੇ ਹੋਰ ਬੈਂਕ ਵਿੱਚ ਜਾਕੇ ਫਰਜੀ ਅਕਾਉਂਟ ਦੇ ਜਰਿਏ ਕੈਸ਼ ਕਰਾ ਲਿਆ ਸੀ। ਏ ਐੱਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਆਰੋਪੀਆਂ ਦੀ ਤਲਾਸ਼ ਵਿੱਚ ਰੇਡ ਕੀਤੀ ਜਾ ਰਹੀ ਹੈ,ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਦਸ ਦੇਈਏ ਕੇ ਇਸ ਸਾਲ ਤੋਂ ਦੇਸ਼ &lsquoਚ ਲਗਾਤਾਰ ਹੋ ਰਹੇ ਘੋਟਾਲਿਆਂ ਨੇ ਸਾਰੇ ਬੈਂਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਪੰਜਾਬ ਨੈਸ਼ਨਲ ਬੈਂਕ ਫਰਾਡ ਸਾਹਮਣੇ ਆਉਣ ਤੋਂ ਬਾਅਦ ਨਾਲ ਹੀ ਬੈਂਕ ਦੇ ਬਾਰੇ ਬਹੁਤ ਕੁੱਝ ਵੀ ਸੁਣਨ ਨੂੰ ਮਿਲ ਰਿਹਾ ਸੀ। ਖਬਰ ਆਈ ਸੀ ਕਿ ਸੀ.ਬੀ.ਆਈ. ਨੇ ਕੋਲਕਾਤਾ ਸਥਿਤ ਸਟੇਟ ਬੈਂਕ ਆਫ ਇੰਡੀਆ ਐੱਸ.ਬੀ.ਆਈ. ਦੀ ਇਕ ਬ੍ਰਾਂਚ ਨੂੰ ਕਥਿਤ ਤੌਰ &lsquoਤੇ 15 ਕਰੋੜ ਰੁਪਏ ਦਾ ਚੂਨਾ ਲਗਾਉਣ ਦੇ ਦੋਸ਼ &lsquoਚ ਐੱਸ.ਬੀ.ਆਈ. ਦੇ ਦੋ ਸਾਬਕਾ ਪ੍ਰਬੰਧਕਾਂ, ਕੈਨਰਾ ਬੈਂਕ ਦੇ ਇਕ ਸਾਬਕਾ ਪ੍ਰਬੰਧਕ ਅਤੇ ਚਾਰ ਹੋਰ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਐੱਸ.ਬੀ.ਆਈ. ਦੀ ਬਰਾਕਰ ਬ੍ਰਾਂਚ ਦੇ ਤੱਤਕਾਲੀਨ ਪ੍ਰਬੰਧਕ ਆਸ਼ੀਸ ਕੁਮਾਰ ਭੱਟਾਚਾਰਿਆ ਅਤੇ ਦੇਬਦੁਲਾਲ ਸਰਕਾਰ, ਕੈਨਰਾ ਬੈਂਕ ਦੇ ਸਾਬਕਾ ਪ੍ਰਬੰਧ ਇਸ਼ਵਰ ਹੋੱਨੁਡਿਕੇ ਅਤੇ ਗਣਪਤ ਲਾਲ ਪਵਨ ਕੁਮਾਰ ਟ੍ਰੇਡਰਸ ਅਗਰਵਾਲ ਲਿਮਟਿਡ ਦੇ ਨਿਦੇਸ਼ਕਾਂ ਵਿਜੇ ਕੁਮਾਰ ਅਗਰਵਾਲ, ਰਾਜੇਸ਼ ਕੁਮਾਰ ਜੈਨ, ਅਜੈ ਅਗਰਵਾਲ ਅਤੇ ਪਵਨ ਕੁਮਾਰ ਅਗਰਵਾਲ ਨੂੰ ਸੀ.ਬੀ.ਆਈ. ਨੇ ਹਿਰਾਸਤ &lsquoਚ ਲਿਆ ਸੀ।

ਸੀ.ਬੀ.ਆਈ. ਬੁਲਾਰੇ ਅਭਿਸ਼ੇਕ ਦਿਆਲ ਨੇ ਦੱਸਿਆ ਸੀ ਕਿ ਜਾਂਚ ਏਜੰਸੀ ਨੇ ਇਸ ਦੋਸ਼ &lsquoਚ ਕੇਸ ਦਰਜ ਕੀਤਾ ਸੀ ਕਿ 2013-14 ਦੇ ਦੌਰਾਨ ਕੋਲਕਾਤਾ ਸਥਿਤ ਇਕ ਨਿੱਜੀ ਕੰਪਨੀ ਦੇ ਨਿਰਦੇਸ਼ਕਾਂ ਨੇ ਐੱਸ.ਬੀ.ਆਈ. ਅਤੇ ਕੈਨਰਾ ਬੈਂਕ ਦੇ ਤਿੰਨ ਅਧਿਕਾਰੀਆਂ ਦੇ ਨਾਲ ਮਿਲ ਕੇ ਕੋਲਕਾਤਾ ਸਥਿਤ ਐੱਸ.ਬੀ.ਆਈ. ਦੀ ਉਦਯੋਗਿਕ ਬ੍ਰਾਂਚ ਨੂੰ ਕਰੀਬ 15 ਕਰੋੜ ਰੁਪਰਏ ਦਾ ਚੂਨਾ ਲਗਾਉਣ ਦੀ ਅਪਰਾਧਿਕ ਸਾਜਿਸ਼ ਰਚੀ ਸੀ। ਉਨ੍ਹਾਂ ਨੇ ਅਜਿਹਾ ਕਰਨ ਲਈ ਕਥਿਤ ਤੌਰ &lsquoਤੇ ਕੈਨਰਾ ਬੈਂਕ, ਦੇਨਾ ਬੈਂਕ ਅਤੇ ਐੱਸ.ਬੀ.ਬੀ.ਜੇ ਵਲੋਂ ਜਾਰੀ ਫਰਜ਼ੀ ਸਾਖ-ਪੱਤਰਾਂ ਦੇ ਜ਼ਰਿਏ ਤਿੰਨ ਬਿੱਲਾਂ &lsquoਚ ਫਰਜ਼ੀਵਾੜਾ ਕਰ ਇਸ ਕਾਰਨਾਮੇ ਬਾਰੇ ਵੀ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੋਸ਼ੀਆਂ ਨੂੰ ਕੋਲਕਾਤਾ ਦੇ ਵਿਚਾਰ ਭਵਨ &lsquoਚ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ ,ਜਿਨ੍ਹਾਂ ਨੇ ਉਨ੍ਹਾਂ ਨੂੰ ਤਿੰਨ ਦਿਨ ਦੀ ਸੀ.ਬੀ.ਆਈ. ਹਿਰਾਸਤ &lsquoਚ ਭੇਜ ਦਿੱਤਾ ਗਿਆ ਸੀ।