image caption:

ਵਾਈਟ ਹਾਊਸ 'ਚ ਇਸ ਵਾਰ ਦੀਵਾਲੀ ਨਹੀਂ, ਟਰੰਪ ਨੇ ਤੋੜੀ 15 ਸਾਲ ਪੁਰਾਣੀ ਰਵਾਇਤ

ਵਾਸ਼ਿੰਗਟਨ-  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਵਾਈਟ ਹਾਊਸ ਵਿਚ ਰਸਮੀ ਤੌਰ 'ਤੇ ਦੀਵਾਲੀ ਮਨਾਉਣ ਦੀ 15 ਸਾਲ ਪੁਰਾਣੀ ਰਵਾਇਤ ਨੂੰ ਤੋੜ ਦਿੱਤਾ ਕਿਉਂਕਿ ਤਿਉਹਾਰ ਖ਼ਾਸ ਮੱਧਕਾਲੀ ਚੋਣਾਂ ਦੇ ਵਿਚ ਪੈ ਗਿਆ ਹੈ। ਰਵਾਇਤ ਨੂੰ ਜਾਰੀ ਰਖਦੇ ਹੋਏ ਟਰੰਪ ਨੇ ਪਿਛਲੇ ਸਾਲ ਓਵਲ ਆਫ਼ਿਸ ਵਿਚ ਰਵਾਇਤੀ ਦੀਵਾ ਬਾਲ਼ ਕੇ ਇਹ ਤਿਉਹਾਰ ਮਨਾਇਆ ਸੀ। ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਨੇ 2003 ਵਿਚ ਦੀਵਾਲੀ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਜਿਸ ਨੂੰ ਬਰਾਕ ਓਬਾਮਾ ਨੇ ਜਾਰੀ ਰੱਖਿਆ ਸੀ।  ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁਧਵਾਰ ਨੂੰ ਅਪਣੀ ਦੀਵਾਲੀ ਦੀ ਸ਼ੁਭਕਾਮਨਾਵਾਂ ਜਾਰੀ ਕਰਦੇ ਹੋਏ ਭਾਰਤੀ ਮੂਲ ਦੇ ਅਮਰੀਕੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਅਪਣੇ ਸੰਦੇਸ਼ ਵਿਚ ਉਨ੍ਹਾਂ ਨੇ ਕਿਹਾ, ਜਿਹਾ ਕਿ ਲੋਕ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਟਿਮਟਿਮਾਉਂਦੀ ਲੜੀਆਂ ਨਾਲ ਅਪਣੇ ਘਰਾਂ 'ਚ ਲਾਉਂਦੇ ਹਨ, ਮੈਂ ਦੀਵਾਲੀ ਦੇ ਮੌਕੇ 'ਤੇ ਅਮਰੀਕਾ ਵਿਚ ਸਾਡੇ ਉਨ੍ਹਾਂ ਦੋਸਤਾਂ ਦੀ ਉਪਲਬਧੀਆਂ ਦੀ ਪ੍ਰਸ਼ੰਸਾ ਕਰਨੀ ਚਾਹਾਂਗਾ ਜਿਨ੍ਹਾਂ ਨੇ ਸਾਡੇ ਦੇਸ਼ ਵਿਚ ਖ਼ਾਸ ਯੋਗਦਾਨ ਦਿੱਤਾ ਹੈ।