image caption:

ਅਫਗਾਨਿਸਤਾਨ : ਸੁਰੱਖਿਆ ਬਲਾਂ ਨੇ ਢੇਰ ਕੀਤੇ 16 ਤਾਲਿਬਾਨੀ ਅੱਤਵਾਦੀ

ਕਾਬੁਲ- : ਅਫ਼ਗਾਨ ਸੁਰੱਖਿਆ ਬਲਾਂ ਨੇ ਬਗਲਾਨ ਸੂਬੇ ਦੇ ਦੰਡ ਏ ਘੋਰੀ ਇਲਾਕੇ ਵਿਚ ਕਈ ਪਿੰਡਾਂ ਤੋਂ ਤਾਲਿਬਾਨ ਅੱਤਵਾਦੀਆਂ ਨੂੰ ਖਦੇੜਦੇ ਹੋਏ 16 ਨੂੰ ਮਾਰ ਦਿੱਤਾ। ਮੁਕਾਬਲੇ ਵਿਚ 19 ਅੱਤਵਾਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਪੁਲਿਸ ਮੁਖੀ ਏਕਰਾਮੁਦੀਨ ਸਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਪਿਛਲੇ ਚਾਰ ਦਿਨਾਂ ਵਿਚ ਤਾਲਿਬਾਨੀ ਵਿਦਰੋਹੀਆਂ ਦੇ ਮੁੱਖ ਅੱਡੇ ਸਮੇਤ ਕਈ ਪਿੰਡਾਂ 'ਤੇ ਮੁੜ ਤੋਂ ਕਬਜ਼ਾ ਕਰ ਲਿਆ ਹੈ। ਦੰਡ ਏ ਘੋਰੀ 'ਤੇ ਤਾਲਿਬਾਨ ਨੇ ਦੋ ਸਾਲ ਪਹਿਲਾਂ ਕਬਜ਼ਾ ਜਮਾਇਆ ਸੀ।  ਉਦੋਂ ਤੋਂ ਇਸ ਨੂੰ ਉਤਰੀ ਬਗਲਾਨ ਸੂਬੇ ਵਿਚ ਤਾਲਿਬਾਨ ਦੇ ਸਭ ਤੋਂ ਮਜ਼ਬੂਤ ਗੜ੍ਹਾਂ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਸਰੀ ਨੇ ਕਿਹਾ ਕਿ ਦੰਡ ਏ ਘੋਰੀ ਵਿਚ ਤਾਲਿਬਾਨ ਦੇ ਖ਼ਿਲਾਫ਼ ਜਾਰੀ ਆਪਰੇਸ਼ਨ ਤਦ ਤੱਕ ਚੱਲੇਗਾ ਜਦ ਤੱਕ ਇਲਾਕੇ ਤੋਂ ਵਿਦਰੋਹੀਆਂ ਦਾ ਸਫਾਇਆ ਨਹੀਂ ਹੋ ਜਾਂਦਾ। ਤਾਲਿਬਾਨ ਨੇ ਅਜੇ ਤੱਕ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।