image caption:

ਵਿਦੇਸ਼ੀ ਅੱਤਵਾਦੀਆਂ ਅਤੇ ਆਈਐਸਆਈ ਨਾਲ Îਨਿਪਟਣ ਲਈ ਪੰਜਾਬ ਪੁਲਿਸ ਨੇ ਤਿਆਰ ਕੀਤਾ ਪਲਾਨ

ਮੋਹਾਲੀ ਵਿਚ ਸਾਈਬਰ ਸੈੱਲ ਦਾ ਬਣੇਗਾ ਅਲੱਗ ਹੈਡਕੁਆਰਟਰ
ਕੱਟੜਪੰਥੀਆਂ ਅਤੇ ਗੈਂਗਸਟਰਾਂ ਦੇ ਫੇਸਬੁੱਕ ਅਤੇ ਟਵਿਟਰ 'ਤੇ ਆਉਣ ਵਾਲੇ ਮੈਸੇਜ ਜ਼ਰੀਏ ਪੁਲਿਸ ਪੁੱਜੇਗੀ ਅੱਤਵਾਦੀਆਂ ਤੱਕ
ਚੰਡੀਗੜ੍ਹ-  ਪੰਜਾਬ ਪੁਲਿਸ ਨੇ ਆਈਐਸਆਈ, ਵਿਦੇਸ਼ੀ ਅੱਤਵਾਦੀਆਂ ਅਤੇ ਸਾਈਬਰ ਕਰਾਈਮ ਦੇ ਵਧਦੇ ਖ਼ਤਰੇ ਨਾਲ ਨਿਪਟਣ ਦੇ ਲਈ ਇਕ ਵੱਡਾ ਪਲਾਨ ਤਿਆਰ ਕੀਤਾ ਹੈ। ਇਸ ਨਾਲ ਹੁਣ ਸਾਈਬਰ ਕਰਾਈਮ ਦਾ ਕੋਈ ਵੀ ਅਪਰਾਧੀ ਜਾਂ ਵਿਦੇਸ਼ੀ ਅੱਤਵਾਦੀ ਸੰਗਠਨਾਂ ਨਾਲ ਜੁੜੇ ਅਪਰਾਧੀ ਅਸਾਨੀ ਨਾਲ ਨਹੀਂ ਬਚ ਸਕਣਗੇ। ਇਹ ਪਲਾਨ ਇਸ ਲਈ ਤਿਆਰ ਕੀਤਾ ਗਿਆ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਅੱਤਵਾਦੀ ਸਰਗਰਮੀਆਂ ਨਾਲ ਜੁੜੇ ਸਾਈਬਰ ਕਰਾਈਮ ਨੂੰ ਲੈ ਕੇ ਵੱਡੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਂਗਸਟਰਾਂ ਅਤੇ ਅੱਤਵਾਦੀਆਂ ਤੋਂ ਇਲਾਵਾ ਹੋਰ ਅਪਰਾਧੀ ਇਨ੍ਹਾਂ ਦਿਨਾਂ ਵੱਡੇ ਪੱਧਰ 'ਤੇ ਸਾਈਬਰ ਕਰਾਈਮ ਵਿਚ ਕਦਮ ਰੱਖ ਰਹੇ ਹਨ ਜਿਸ ਵਿਚ ਬੈਂਕਿੰਗ   ਨਾਲ ਜੁੜੇ ਫਰਾਡ, ਸੋਸ਼ਲ ਮੀਡੀਆ ਜ਼ਰੀਏ ਫਰਾਡ ਅਤੇ ਹੋਰ ਸਾਈਬਰ ਕਰਾਈਮ ਸ਼ਾਮਲ ਹਨ। ਹੁਣ ਬਣਾਏ ਗਏ ਪਲਾਨ ਤਹਿਤ ਪੰਜਾਬ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਨੇ ਇਸ ਅਪਰਾਧ ਨਾਲ ਨਿਪਟਣ ਦੇ ਲਈ ਵੱਡੇ ਪੱਧਰ 'ਤੇ ਕੋਸ਼ਿਸ਼ ਤੇਜ਼ ਕੀਤੀ ਹੈ।  ਇਸ ਦੇ ਤਹਿਤ ਜਿੱਥੇ ਇੰਟਰਨੈਸ਼ਨਲ ਪੱਧਰ 'ਤੇ ਹੋਰ ਦੇਸ਼ਾਂ ਦੀ ਪੁਲਿਸ ਨਾਲ ਸੰਪਰਕ ਸਥਾਪਤ ਕੀਤਾ ਜਾ ਰਿਹਾ ਹੈ, ਉਥੇ ਹੀ ਸਾਈਬਰ ਸੈੱਲ ਦੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਉਚ ਪੱਧਰ ਦੀ ਟਰੇਨਿੰਗ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ।  ਸਾਈਬਰ ਸੈੱਲ  ਦਾ ਰਾਜ ਪੱਧਰੀ ਹੈਡਕੁਆਰਟਰ ਮੋਹਾਲੀ ਵਿਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਛੇਤੀ ਹੀ ਕੰਮ ਸ਼ੁਰੂ ਹੋ ਜਾਵੇਗਾ।
ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵਿੰਗ ਨੇ ਹੁਣ ਫੇਸਬੁੱਕ, ਟਵਿਟਰ ਜਿਹੀ ਸੋਸ਼ਲ ਸਾਈਟਸ ਦੀ ਪੋਸਟਾਂ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਚਲਣ ਵਾਲੇ ਕਬੂਤਰਬਾਜ਼ੀ ਆਪਰੇਸ਼ਨਾਂ, ਅੱਤਵਾਦੀ ਸੰਗਠਨਾਂ ਵਲੋਂ ਭੇਜੀ ਜਾਣ ਵਾਲੀ ਪੋਸਟਾਂ ਅਤੇ ਵਾਇਸ ਮੈਸੇਜ 'ਤੇ ਨਜ਼ਰ ਰੱਖੀ ਜਾ ਰਹੀ ਹੈ।  ਅਜਿਹੀ ਪੋਸਟਾਂ ਦੇ ਜ਼ਰੀਏ ਅੱਤਵਾਦੀਆਂ ਅਤੇ ਉਨ੍ਹਾਂ ਨਾਲ ਜੁੜੇ ਹੋਰ ਅਪਰਾਧੀਆਂ ਦੇ Îਟਿਕਾਣਿਆਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।