image caption:

ਐਨਆਰਆਈ ਸਮੇਤ ਚਾਰ ਡੇਰਾ ਪ੍ਰੇਮੀ ਗ੍ਰਿਫ਼ਤਾਰ

ਬਠਿੰਡਾ-  ਗੁਰੂਸਰ ਜਲਾਲ ਪਿੰਡ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ 3 ਸਾਲ ਬਾਅਦ ਜਾਂਚ ਦੇ ਲਈ ਗਠਿਤ ਸਪੈਸ਼ਲ ਜਾਂਚ ਟੀਮ (ਐਸਆਈਟੀ) ਟੀਮ ਨੇ ਵੀਰਵਾਰ ਨੂੰ 4 ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲਿਆ ਹੈ ਇਸ ਵਿਚ ਇਕ ਐਨਆਰਆਈ  ਡੇਰਾ ਪ੍ਰੇਮੀ ਨੂੰ ਵੀ ਐਸਆਈਟੀ ਟੀਮ ਨੇ ਵੀਰਵਾਰ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ  ਫੜਿਆ ਗਿਆ ਐਨਆਰਆਈ ਡੇਰਾ ਪ੍ਰੇਮੀ ਜਤਿੰਦਰ ਸਿੰਘ ਉਰਫ ਜਿੰਮੀ ਮਲੇਸ਼ੀਆ ਦਾ ਰਹਿਣ ਵਾਲਾ ਹੈ ਅਤੇ ਵੀਰਵਾਰ ਨੂੰ ਵਾਪਸ ਜਾ ਰਿਹਾ ਸੀ ਇਸ ਤੋਂ ਪਹਿਲਾਂ ਐਸਆਈਟੀ ਨੇ ਉਸ ਨੂੰ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਪੁਛÎਗਿੱਛ ਦੇ ਲਈ ਪੰਜ ਦਿਨ ਦੇ ਰਿਮਾਂਡ 'ਤੇ ਲਿਆ ਹੈ ਇਸ ਤੋਂ ਇਲਾਵਾ ਟੀਮ ਪਿੰਡ ਗੁਰੂਸਰ ਜਲਾਲ ਤੋਂ ਡੇਰਾ ਪ੍ਰੇਮੀ ਸੁਖਮੰਦਰ ਸਿੰਘ, ਸਾਧੂ ਸਿੰਘ ਅਤੇ ਠਾਣਾ ਸਿੰਘ ਨੂੰ ਵੀ ਹਿਰਾਸਤ ਵਿਚ ਲੈ ਕੇ ਪੁਛਗਿੱਛ ਕਰ ਰਹੀ ਹੈ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਟੀਮ ਫੜੇ ਗਏ ਠਾਣਾ ਸਿੰਘ ਦੇ ਬੇਟੇ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਸੀ, ਲੇਕਿਨ ਉਹ ਨਾ ਮਿਲਣ 'ਤੇ ਉਸ ਦੇ ਪਿਤਾ ਠਾਣਾ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ, ਜਿਨ੍ਹਾਂ ਕੋਲੋਂ ਥਾਣਾ ਦਿਆਪੁਰਾ  ਵਿਚ ਪੁਛਗਿੱਛ ਕੀਤੀ ਗਈ ਹਾਲਾਂਕਿ ਹਿਰਾਸਤ ਵਿਚ ਲਏ ਗਏ ਡੇਰਾ ਪ੍ਰੇਮੀਆਂ ਨੂੰ ਲੈ ਕੇ ਪੁਲਿਸ ਦਾ ਕੋਈ ਵੀ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ
ਦੱਸਣਯੋਗ ਹੈ ਕਿ ਪਿੰਡ ਗੁਰੂਸਰ ਜਲਾਲ ਵਿਚ 19 ਅਕਤੂਬਰ 2015 ਦੀ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ 3 ਸਾਲ ਵਿਚ ਪੁਲਿਸ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ 28 ਅਕਤੂਬਰ 2017 ਨੂੰ ਕੈਪਟਨ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਗੁਰੂਸਰ ਜਲਾਲ ਵਿਚ ਪਹੁੰਚ ਕੇ ਮਾਮਲੇ ਦੀ ਜਾਂਚ ਵੀ ਕੀਤੀ ਸੀ ਗੁਰਦੁਆਰਾ ਪ੍ਰਧਾਨ ਸਮੇਤ 5 ਲੋਕਾਂ ਦੇ ਬਿਆਨ ਦਰਜ ਕੀਤੇ ਗਏ ਇਸ ਵਿਚ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਮਹਿੰਦਰ ਸਿੰਘ ਦੇ ਬਿਆਨ ਵੀ ਦਰਜ ਕੀਤੇ ਗਏ ਸਨ