image caption:

ਕੈਂਸਰ ਨਾਲ ਲੜ ਰਹੀ ਸੋਨਾਲੀ ਬੇਂਦਰੇ ਨੇ ਨਿਊਯਾਰਕ ਵਿਚ ਪਰਿਵਾਰ ਨਾਲ ਮਨਾਈ ਦੀਵਾਲੀ

ਨਿਊਯਾਰਕ- ਅਦਾਕਾਰਾ ਸੋਨਾਲੀ ਬੇਂਦਰੇ ਨੇ Îਨਿਊਯਾਰਕ ਵਿਚ ਅਪਣੇ ਪਤੀ ਗੋਲਡੀ ਬਹਿਲ ਅਤੇ ਬੇਟੇ ਦੇ ਨਾਲ ਦੀਵਾਲੀ ਮਨਾਈ। ਸੋਨਾਲੀ ਨੇ ਇਸ ਦੀਵਾਲੀ ਸੈਲੀਬਰੇਸ਼ਨ ਦੀ ਤਸਵੀਰ ਅਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਹੈ। ਸੋਨਾਲੀ ਨੇ ਤਸਵੀਰ ਸ਼ੇਅਰ ਕਰਨ ਦੇ ਨਾਲ ਹੀ ਲਿਖਿਆ, ਮੁੰਬਈ ਦੀ ਤੁਲਨਾ ਵਿਚ ਨਿਊਯਾਰਕ ਵਿਚ ਦੀਵਾਲੀ ਕਾਫੀ ਦੇਰ ਨਾਲ ਮਨਾਈ ਜਾਂਦੀ ਹੈ। ਇਸ ਲਈ ਮੈਂ ਦੇਰ ਨਾਲ ਆਪ ਨੂੰ ਦੀਵਾਲੀ ਦੀ ਵਧਾਈ ਦੇ ਰਹੀ ਹਾਂ। ਇਹ ਦੀਵਾਲੀ ਥੋੜ੍ਹੀ ਅਲੱਗ ਹੈ ਕਿਉਂਕਿ  ਸਾਡੇ ਕੋਲ ਭਾਰਤੀ ਕੱਪੜੇ ਨਹੀਂ ਹਨ। ਹਾਲਾਂਕਿ ਅਸੀਂ ਇਕ ਛੋਟੀ ਜਿਹੀ ਪੂਜਾ ਜ਼ਰੂਰ ਕੀਤੀ।  ਸਾਰਿਆਂ ਨੂੰ ਦੀਵਾਲੀ ਦੀ  ਢੇਰ ਸਾਰੀ ਵਧਾਈਆਂ।  ਇਹ ਸਾਲ ਆਪ ਨੂੰ ਚੰਗੀ ਸਿਹਤ, ਸੁਖ ਪ੍ਰਦਾਨ ਕਰੇ। ਉਮੀਦ ਕਰਦੀ ਹਾਂ ਕਿ ਆਪ ਲੋਕਾਂ ਨੇ ਅਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਖੁਸ਼ਹਾਲ ਦੀਵਾਲੀ ਮਨਾਈ ਹੋਵੇਗੀ।
ਸੋਨਾਲੀ ਕਈ ਮਾਮਲਿਆਂ ਵਿਚ ਦੂਜਿਆਂ ਦੇ ਲਈ ÎÎਇਕ ਪ੍ਰੇਰਣਾ ਹੈ। ਕੈਂਸਰ ਜਿਹੀ ਖਤਰਨਾਕ ਬਿਮਾਰੀ ਨਾਲ ਲੜਦੇ ਹੋਏ ਵੀ ਸੋਨਾਲੀ ਅਪਣੇ ਜੀਵਨ ਦੇ ਹਰ ਪਲ ਨੂੰ ਭਰਪੂਰ ਜਿਊਣ ਦੀ ਕੋਸ਼ਿਸ਼ ਕਰ ਰਹੀ ਹੈ।  ਸੋਨਾਲੀ ਨੂੰ ਲਾਸਟ ਸਟੇਜ ਦਾ ਕੈਂਸਰ ਹੈ। ਜਿਸ ਦੇ ਇਲਾਜ ਦੇ ਲਈ ਉਹ ਪਿਛਲੇ ਕੁਝ ਮਹੀਨਿਆਂ ਤੋਂ ਨਿਊਯਾਰਕ ਵਿਚ ਹੈ। ਸੋਨਾਲੀ ਨੂੰ ਕਈ ਕੀਮੋਥੈਰੇਪੀ ਸੈਸ਼ਨ ਤੋਂ ਵੀ ਗੁਜ਼ਰਨਾ ਪਿਆ ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਚ ਵੀ ਕਾਫੀ ਗਿਰਾਵਟ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਚੰਗੀ ਰਫਤਾਰ ਨਾਲ ਰਿਕਵਰ ਕਰ ਰਹੀ ਹੈ ਅਤੇ ਛੇਤੀ ਹੀ ਉਹ ਭਾਰਤ ਪਰਤ ਆਵੇਗੀ।