image caption:

ਅਮਰੀਕੀ ਕੋਰਟ ਨੇ ਪ੍ਰਿਅੰਕਾ ਤੇ ਨਿਕ ਜੋਨਸ ਨੂੰ ਦਿੱਤੀ ਖੁਸ਼ਖਬਰੀ

ਮੁੰਬਈ- ਦੇਰੀ ਗਰਲ ਪ੍ਰਿਅੰਕਾ ਚੋਪੜਾ ਅਤੇ ਵਿਦੇਸ਼ੀ ਮੁੰਡਾ Îਨਿਕ ਜੋਨਸ ਅਗਲੇ ਮਹੀਨੇ ਵਿਆਹ ਦੇ ਬੰਧਨ ਵਿਚ ਬੱਝਣ ਵਾਲੇ ਹਨ, ਤਿਆਰੀਆਂ ਜ਼ੋਰਾਂ 'ਤੇ ਹਨ । ਇਸ ਦੌਰਾਨ ਦੋਵਾਂ ਨੂੰ ਵਿਆਹ ਦਾ ਲਾਇਸੈਂਸ ਵੀ ਮਿਲ ਗਿਆ ਹੈ।
ਦਰਅਸਲ, ਅਮਰੀਕੀ ਕਾਨੂੰਨ ਮੁਤਾਬਕ ਦੋਵੇਂ ਦੇਸ਼ਾਂ ਵਿਚ ਉਥੇ ਦੇ ਲੋਕਾਂ ਨੂੰ ਵਿਆਹ ਦੇ ਲਈ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਦੋਵੇਂ ਬ੍ਰੇਵਲੀ ਹਿਲਸ ਕੋਰਟ ਹਾਊਸ ਗਏ ਅਤੇ ਲਾਇਸੈਂਸ ਦੇ ਲਈ ਜ਼ਰੂਰੀ ਦਸਤਾਵੇਜ਼ ਦੇ ਨਾਲ ਪ੍ਰਕਿਰਿਆ ਪੂਰੀ ਕੀਤੀ। ਉਨ੍ਹਾਂ ਲਾਇਸੈਂਸ ਮਿਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਲਾਇਸੈਂਸ ਦੇ ਨਾਲ ਭਾਰਤ ਆਉਣਗੇ ਅਤੇ ਫੇਰ ਇੱਥੇ ਵਿਆਹ ਦੇ ਦਸਤਾਵੇਜ਼ ਦੇ ਨਾਲ ਜਦ ਅਮਰੀਕਾ ਜਾਣਗੇ ਤਾਂ ਉਥੇ ਉਸ ਨੂੰ ਸਬਮਿਟ ਕਰਨਗੇ ਤਾਕਿ ਦੋਵੇਂ ਦੇਸ਼ਾਂ ਵਿਚ ਵਿਆਹ ਨੂੰ ਕਾਨੂੰਨੀ ਮਾਨਤਾ ਮਿਲੇ। ਪ੍ਰਿਅੰਕਾ ਅਤੇ ਨਿਕ ਕਾਫੀ ਸਮੇਂ ਤੋਂ ਡੇਟਿੰਗ ਕਰ ਰਹੇ ਸੀ ਅਤੇ ਇਸ ਸਾਲ ਅਗਸਤ  ਵਿਚ ਦੋਵਾਂ ਨੇ ਮੁੰਬਈ ਵਿਚ ਮੰਗਣੀ ਕਰ ਲਈ। ਹੁਣ ਦਸੰਬਰ ਵਿਚ ਦੋਵੇਂ ਦਾ ਵਿਆਹ ਹੋਵੇਗਾ।
ਸੂਤਰਾਂ ਅਨੁਸਾਰ ਵਿਆਹ ਦੀ ਜਗ੍ਹਾ ਜੋਧਪੁਰ ਦਾ ਉਮੇਦ ਭਵਨ ਪੈਲੇਸੇ ਹੀ ਹੋਵੇਗਾ। ਪ੍ਰਿਅੰਕਾ ਚੋਪੜਾ ਦੀ ਮਾਂ ਉਨ੍ਹਾਂ ਦੇ ਲਈ ਸ਼ਾਪਿੰਗ ਕਰ ਰਹੀ ਹੈ। ਨਿਕ ਜੋਨਸ ਦੇ ਲਈ ਵੀ ਸ਼ਾਪਿੰਗ ਕੀਤੀ ਜਾ ਰਹੀ ਹੈ। ਪ੍ਰਿਅੰਕਾ ਚੋਪੜਾ ਦੇ ਲਈ ਡਰੈਸ ਡਿਜ਼ਾਇਨਰਸ ਲਾਕ ਕਰ ਦਿੱਤਾ ਗਿਆ ਹੈ ਜੋ ਉਨ੍ਹਾਂ ਦੇ ਕੱਪੜੇ ਡਿਜ਼ਾਈਨ ਕਰੇਗਾ। ਇਨ੍ਹਾਂ ਵਿਚ ਆਬੂ ਜਾਨੀ ਅਤੇ ਸੰਦੀਪ ਖੋਸਲਾ ਦਾ ਨਾਂ ਸ਼ਾਮਲ ਹੈ। ਮਧੂ ਚੋਪੜਾ ਨੇ ਇਨ੍ਹਾਂ ਦੋਵਾਂ ਦੇ ਨਾਲ ਅਜੇ ਹਾਲ ਹੀ ਵਿਚ ਪ੍ਰਿਅੰਕਾ ਚੋਪੜਾ ਦੇ ਡਰੈਸ ਨੂੰ ਲੈ ਕੇ ਲੰਬੀ ਚਰਚਾ ਕੀਤੀ ਸੀ।
ਇਨ੍ਹਾਂ ਦਾ ਵਿਆਹ ਭਾਰਤ ਤੋਂ ਇਲਾਵਾ ਅਮਰੀਕਾ ਵਿਚ ਵੀ ਹੋਵੇਗਾ। ਇੱਥੇ ਵਿਆਹ ਵਿਚ ਸਾਰੀ ਰਸਮਾਂ ਹੋਣਗੀਆਂ, ਜਿਸ ਵਿਚ ਜੁੱਤੇ ਚੋਰੀ ਕਰਨ ਦੀ ਰਸਮ ਵੀ ਸ਼ਾਮਲ ਹੈ। ਇਸ ਦੇ ਲਈ ਪਰੀਣਿਤੀ ਚੋਪੜਾ ਨੇ ਪਹਿਲਾਂ ਹੀ ਮੋਟੀ ਰਕਮ ਦੀ ਮੰਗ ਕੀਤੀ ਹੋਈ ਹੈ।