image caption:

ਪੁਲਸੀਆਂ ਨੇ ਕੀਤੀ 16 ਸਾਲਾਂ ਕੁੜੀ ਨਾਲ ਹੈਵਾਨੀਅਤ

ਜਲੰਧਰ : ਆਏ ਦਿਨ ਕੁੜੀਆਂ ਨਾਲ ਅੱਤਿਆਚਾਰ ਹੋ ਰਹੇ ਹਨ ਜਿਸ ਤੋਂ ਇਸ ਗੱਲ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਔਰਤਾਂ , ਕੁੜੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਇਸੇ ਤ੍ਹਰਾ ਦਾ ਇਕ ਮਾਮਲਾ ਚੋਲਾਂਗ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿਥੇ, ਰੇਲਵੇ ਸਟੇਸ਼ਨ ਸਥਿਤ ਪੁਲਿਸ ਚੌਕੀ &lsquoਚ ਰੱਖਿਆ ਕਰਨ ਵਾਲੇ ਹੀ ਭਕਸ਼ਕ ਬਣ ਗਏ । ਵੀਰਵਾਰ ਸਵੇਰੇ ਇੱਥੇ ਹੋਮਗਾਰਡ ਦੇ ਦੋ ਜਵਾਨਾਂ ਨੇ 16 ਸਾਲ ਦੀ ਨਾਬਲਿਗ ਕੁੜੀ ਨਾਲ ਜਬਰਜਨਾਹ ਕੀਤਾ। ਕੁੜੀ ਬੁੱਧਵਾਰ ਨੂੰ ਆਪਣੇ ਚਾਚੇ ਦੇ ਘਰ ਆਈ ਸੀ ਤੇ ਸਵੇਰੇ ਛੇ ਵਜੇ ਵਾਪਿਸ ਘਰ ਜਾਣ ਲਈ ਰੇਲਵੇ ਸਟੇਸ਼ਨ &lsquoਤੇ ਚਾਚੇ ਨਾਲ ਪਹੁੰਚੀ ਸੀ।
 ਉਸ ਦੇ ਚਾਚੇ ਦੇ ਸਿਰ &lsquoਚ ਦਰਦ ਹੋਣ ਤੇ ਉਹ ਬੈਂਚ &lsquoਤੇ ਲੇਟ ਗਿਆ। ਇਸ &lsquoਤੇ ਕੁੜੀ ਉਸ ਦਾ ਸਿਰ ਦਬਾਉਣ ਲੱਗੀ । ਇਸ ਵਿਚਕਾਰ ਹੋਮਗਾਰਡ ਦੇ ਤਿੰਨ ਜਵਾਨ ਉੱਥੇ ਪਹੁੰਚੇ ਤੇ ਦੋਵਾਂ ਤੋਂ ਪੁੱਛ ਗਿੱਛ ਕਰਨ ਲੱਗੇ।
ਦਸ ਦਈਏ ਕਿ ਇਕ ਜਵਾਨ ਉੱਥੋਂ ਚੱਲਾ ਗਿਆ ਜਦਕਿ ਧਰਮਪਾਲ ਤੇ ਦਿਲਬਾਗ ਸਿੰਘ ਨੇ ਕੁੜੀ ਦੇ ਚਾਚੇ ਨੂੰ ਧਮਕਾ ਕੇ ਮੌਕੇ ਤੋਂ ਭੱਜਾ ਦਿੱਤਾ। ਫਿਰ ਉਹ ਨਾਬਾਲਿਗ ਕੁੜੀ ਨੂੰ ਚੌਂਕੀ &lsquoਚ ਲੈ ਗਏ । ਦਰਵਾਜ਼ੇ ਤੇ ਖਿੜਕੀਆਂ ਬੰਦ ਕਰਕੇ ਉਨ੍ਹਾਂ ਨੂੰ ਚੌਂਕੀ ਅੰਦਰ ਉਸ ਨਾਲ ਜ਼ਬਰ &ndash ਜਿਨਾਹ ਕਰਨ ਲੱਗੇ । ਕੁੜੀ ਨੇ ਚੋਂਕੀ  ਦੇ ਬਾਹਰ ਆ ਕੇ ਚਾਚਾ ਨੂੰ ਦੋਵਾਂ ਦੀ ਕਰਤੂਤ ਬਾਰੇ ਦੱਸਿਆ ਜਿਸ ਤੋਂ ਬਾਅਦ ਉਸ ਨੇ ਰੋਲਾ ਪਾ ਦਿੱਤਾ। ਲੋਕਾਂ ਨੂੰ ਜਦੋਂ ਪੂਰੀ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੇ ਇਕ ਜਵਾਨ ਦੀ ਮਾਰ-ਕੁੱਟ ਕੀਤੀ ।