image caption:

ਬਿਜਲੀ ਚੋਰੀ ਕਰਦੇ ਫੜ੍ਹੇ ਜਾਣ ਤੇ ਮੁਲਾਜਿਮ ਦਾ ਚਾੜ੍ਹਿਆ ਕੁਟਾਪਾ

ਬਰਨਾਲਾ : ਬਿਜਲੀ ਬੋਰਡ ਵਿਭਾਗ ਬਰਨਾਲੇ ਦੇ ਨਾਲ ਮਾਰ ਕੁੱਟ ਦੀ ਘਟਨਾ ਅੱਜ ਉਸ ਸਮੇਂ ਬੀਤੀ ਹੈ ਜਦੋਂ ਵਿਭਾਗ ਮੁਲਾਜਿਮ ਦੇ ਵੱਲੋਂ ਰੂਟੀਨ ਚੇਕਿੰਗ ਦੌਰਾਨ ਛਾਪੇਮਾਰੀ ਕੀਤੀ ਗਈ । ਜਿਸ ਵਿੱਚ ਬਿਜਲੀ ਮੁਲਾਜਿਮ ਨੂੰ ਜਾਣਕਾਰੀ ਮਿਲੀ ਕਿ ਜ਼ਿਲ੍ਹਾ ਬਰਨਾਲੇ ਦੇ ਪਿੰਡ ਵਜੀਦਕੇ ਕਲਾ ਪਿੰਡ ਦੇ ਇੱਕ ਘਰ ਵਿੱਚ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਤਾਂ, ਮੁਲਾਜਿਮ ਦੇ ਵੱਲੋਂ ਉਸ ਘਰ ਉੱਤੇ ਛਾਪੇਮਾਰੀ ਕੀਤੀ ਗਈ । ਬਿਜਲੀ ਮੁਲਾਜਿਮ ਦੇ ਵੱਲੋਂ ਉਸਦੀ ਵੀਡੀਓ ਗਰਾਫੀ ਵੀ ਕੀਤੀ ਗਈ ਪਰ,  ਮਾਹੌਲ ਭੱਖ ਗਿਆ ਜਦੋਂ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ ਉੱਤੇ ਪਰਿਵਾਰ ਵਾਲਿਆਂ ਨੇ ਬਿਜਲੀ ਮੁਲਾਜਿਮ ਉੱਤੇ ਹਮਲਾ ਕਰ ਦਿੱਤਾ । ਉਨ੍ਹਾਂ ਦੇ  ਨਾਲ ਹੱਥੋਪਾਈ ਕੀਤੀ ਅਤੇ ਮਾਰ ਕੁੱਟ ਵੀ ਕੀਤੀ ਅਤੇ ਵਿਭਾਗ ਦੁਆਰਾ ਕੀਤੀ ਗਈ ਵੀਡੀਓ ਗਰਾਫੀ ਨੂੰ ਵੀ ਉੱਥੇ ਉੱਤੇ ਡਿਲੀਟ ਕਰਵਾਏ ਗਏ ।
ਇਸ ਸਾਰੇ ਮਾਮਲੇ ਨੂੰ ਲੈ ਕੇ ਬਿਜਲੀ ਮੁਲਾਜਿਮ ਨੇ ਪੁਲਿਸ ਥਾਣੇ ਵਿੱਚ ਐੱਫ ਆਈ ਆਰ ਦਰਜ ਵੀ ਕਰਵਾਈ ਗਈ ਪਰ, ਪੁਲਿਸ ਪ੍ਰਸ਼ਾਸਨ  ਦੇ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੇ ਜਾਣ । ਉੱਤੇ ਜ਼ਿਲ੍ਹਾਂ ਬਰਨਾਲੇ ਦੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿਭਾਗ  ਦੇ ਸਾਰੇ ਅਫਸਰ ਅਤੇ ਆਲਾ ਅਧਿਕਾਰੀਆਂ ਨੇ ਪੁਲਿਸ ਪ੍ਰਸ਼ਾਸਨ ਅਤੇ ਉਸ ਪਰਿਵਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਆਪਣਾ ਸਾਰਾ ਕੰਮ ਠਪ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਬਰਨਾਲਾ ਨੂੰ ਮੰਗ ਪੱਤਰ ਦਿੰਦੇ ਹੋਏ , ਇਹ ਮੰਗ ਕੀਤੀ ਕਿ ਉਸ ਪਰਿਵਾਰ ਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।
ਪੁਲਿਸ ਨੇ ਉਸ ਪਰਿਵਾਰ ਦੇ ਨਾਲ ਮਿਲਕੇ ਜੋ ਬਿਜਲੀ ਬੋਰਡ ਵਿਭਾਗ ਦੇ ਮੁਲਾਜਿਮ ਉੱਤੇ ਮਾਮਲਾ ਦਰਜ ਕੀਤਾ ਹੈ । ਉਹਨੂੰ ਰੱਦ ਕੀਤਾ ਜਾਵੇ ਬਿਜਲੀ ਮੁਲਾਜਿਮ ਨੇ ਗੱਲ ਕਰਦੇ ਦੱਸਿਆ ਕਿ ਸਾਡੇ ਦਫ਼ਤਰ ਦੇ ਵੱਲੋਂ ਇਹ ਰੂਟੀਨ ਚੇਕਿੰਗ ਹੁੰਦੀ ਹੈ,  ਕਿ ਕਿਤੇ ਉੱਤੇ ਬਿਜਲੀ ਚੋਰੀ ਤਾਂ ਨਹੀਂ  ਹੋ ਰਹੀ । ਉਹਨੂੰ ਫੜਨ ਲਈ ਅਸੀ ਆਪਣੇ ਮੁਲਾਜਿਮ ਨੂੰ ਚੇਕਿੰਗ ਉੱਤੇ ਭੇਜਦੇ ਹਾਂ ਪਰ,  ਜੇਕਰ ਇਸ ਤਰ੍ਹਾਂ ਮੁਲਾਜਿਮ ਦੇ ਨਾਲ ਮਾਰ ਕੁੱਟ ਹੋਵੇਗੀ ਤਾਂ ਮੁਲਾਜਿਮ ਕੰਮ ਕਿਸ ਤ੍ਹਰਾ ਕਰਨਗੇ ਉਹਨਾਂ ਨੂੰ ਕੋਈ ਵੀ ਸਕਿਉਰਿਟੀ ਨਹੀਂ ਕੀਤੀ ਜਾਵੇਗੀ ਤਾਂ,  ਬਿਜਲੀ ਚੋਰੀ ਦਾ ਧੰਧਾ ਜੋਰਾਂ ਉੱਤੇ ਚੱਲਦਾ ਰਹੇਗਾ।  ਕੋਈ ਵੀ ਮੁਲਾਜਿਮ ਚੇਕਿੰਗ ਉੱਤੇ ਨਹੀਂ ਜਾਵੇਗਾ ।  ਅੱਜ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ,  ਸਾਡੇ  ਵੱਲੋਂ ਸਾਰਾ ਕੰਮ ਠਪ ਕਰਕੇ ਇਹ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ ।