image caption:

ਕਰਨਾਟਕ ਤੋਂ ਬਾਅਦ ਗੋਆ ਵਿੱਚ ਕਾਂਗਰਸ ਪਾਰਟੀ ਦੀ ਜੜ੍ਹ ਹਿੱਲੀ

ਨਵੀਂ ਦਿੱਲੀ- ਭਾਰਤ ਦੇ ਦੱਖਣੀ ਰਾਜ ਕਰਨਾਟਕ ਦਾ ਸਿਆਸੀ ਸੰਕਟ ਅਜੇ ਹੱਲ ਕਰਨ ਵਿੱਚ ਕਾਂਗਰਸ ਨੂੰ ਕੋਈ ਆਸ ਨਜ਼ਰ ਨਹੀਂ ਆਈ ਕਿ ਉਸ ਤੋਂ ਬਾਅਦ ਗੁਆਂਢੀ ਰਾਜ ਗੋਆ ਵਿਚ ਇਸ ਪਾਰਟੀ ਨੂੰ ਵੱਡਾ ਝਟਕਾ ਲੱਗ ਗਿਆ ਹੈ। ਗੋਆ ਵਿਚ ਕਾਂਗਰਸ ਦੇ 15 ਵਿਚੋਂ 10 ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਹਨ ਅਤੇ ਇਸ ਤਰ੍ਹਾਂ 40 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ ਮੈਂਬਰਾਂ ਦੀ ਗਿਣਤੀ 27 ਹੋ ਗਈ ਹੈ।
ਅੱਜ ਬੁੱਧਵਾਰ ਸ਼ਾਮ ਨੂੰ ਗੋਆ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੰਦਰਕਾਂਤ ਕੇਵਲੇਕਰ ਨੇ ਅਸੈਂਬਲੀ ਦੇ ਸਪੀਕਰ ਰਾਜੇਸ਼ ਪਟਨੇਕਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਦਿੱਤੇ ਇੱਕ ਪੱਤਰ ਰਾਹੀਂ ਆਪਣੇ ਨਾਲ ਕਾਂਗਰਸ ਦੇ ਨੌਂ ਹੋਰ ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦੀ ਬਾਕਾਇਦਾ ਸੂਚਨਾਦਿੱਤੀ ਹੈ। ਜਦੋਂ ਇਹ ਦਸ ਵਿਧਾਇਕ ਵਿਧਾਨ ਸਭਾ ਭਵਨ ਗਏ ਤਾਂ ਇਸ ਰਾਜ ਦੇ ਭਾਜਪਾ ਨਾਲ ਸੰਬੰਧਤ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀ ਓਥੇ ਸਨ।ਮੁੱਖ ਮੰਤਰੀ ਨੇ ਕਿਹਾ ਕਿ ਇਹ 10 ਵਿਧਾਇਕ ਅੱਜ ਭਾਜਪਾ ਵਿੱਚਸ਼ਾਮਲ ਹੋ ਗਏ ਹਨ ਤੇ ਇਹ ਦਲ-ਬਦਲੀ ਬਿਨਾਂ ਕਿਸੇ ਸ਼ਰਤ ਦੇ ਹੋਈ ਹੈ। ਵਿਰੋਧੀ ਧਿਰ ਦੇ ਅੱਜ ਤੱਕ ਆਗੂ ਰਹੇ ਚੰਦਰਕਾਂਤ ਕੇਵਲੇਕਰ ਨੇ ਇਸ ਅਚਾਨਕ ਦਲਬਦਲੀ ਦਾ ਕਾਰਨ ਦੱਸਣ ਤੋਂ ਨਾਂਹ ਕਰ ਦਿੱਤੀ ਹੈ। ਇਸ ਦੇ ਬਾਅਦ ਵਿਧਾਨ ਸਭਾ ਵਿਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਕੁੱਲ ਪੰਜ ਰਹਿ ਗਈ ਹੈ। ਗੋਆ ਵਿਧਾਨ ਸਭਾ ਵਿੱਚ ਗੋਆ ਫਾਰਵਰਡ ਪਾਰਟੀ ਦੇ ਤਿੰਨ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦਾ ਇਕ-ਇੱਕਵਿਧਾਇਕ ਅਤੇ ਤਿੰਨ ਆਜ਼ਾਦ ਵਿਧਾਇਕ ਹਨ।