image caption:

ਹੁਣ ਦੁਬਈ ਵਾਲੇ ਸ਼ੇਖ ਕਰਵਾਉਣਗੇ ਸ਼ਰਾਬੀਆਂ ਦੀਆਂ ਮੌਜਾਂ

ਦੁਬਈ: ਸਥਾਨਕ ਪ੍ਰਸ਼ਾਸਨ ਨੇ ਕੇਵਲ ਸੈਲਾਨੀਆਂ ਲਈ 30 ਦਿਨਾਂ ਦਾ ਸ਼ਰਾਬ ਲਾਈਸੰਸ ਮੁਫ਼ਤ ਵਿੱਚ ਮੁਹੱਈਆ ਕਰਵਾਉਣ ਦਾ ਫੈਸਲਾ ਲਿਆ ਹੈ। ਇਸ ਲਾਈਸੰਸ ਵਾਲੇ ਵਿਦੇਸ਼ੀ ਵਿਅਕਤੀ 'ਤੇ ਸ਼ਰਾਬ ਸਮੇਤ ਫੜੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਸਥਾਨਕ ਅਖ਼ਬਾਰ ਖ਼ਲੀਜ ਟਾਈਮਜ਼ ਮੁਤਾਬਕ ਇਹ ਲਾਈਸੰਸ ਸਿਰਫ਼ ਗ਼ੈਰ ਮੁਸਲਿਮ ਸੈਲਾਨੀਆਂ ਨੂੰ ਮਿਲੇਗਾ। ਲਾਈਸੰਸ ਲਈ ਇਮਰੇਟਸ ਗਰੁੱਪ ਦੀ ਸਹਿ ਕੰਪਨੀ ਮੈਰੀਟਾਈਮ ਐਂਡ ਮਰਸੈਂਟਾਈਲ ਇੰਟਰਨੈਸ਼ਨਲ (Maritime and Mercantile International-MMI) ਨੇ ਆਪਣੀ ਵੈੱਬਸਾਈਟ 'ਤੇ ਵਿਸ਼ੇਸ਼ ਸਥਾਨ ਵੀ ਬਣਾਇਆ ਹੈ। ਇਸ ਤੋਂ ਬਾਅਦ ਸੈਲਾਨੀਆਂ ਨੂੰ ਹੋਰ ਦਸਤਾਵੇਜ਼ਾਂ ਨੂੰ ਪੂਰਾ ਕਰਨ ਲਈ ਆਪਣੇ ਪਾਸਪੋਰਟ ਸਮੇਤ ਐਮਐਮਆਈ ਦੇ ਸਟੋਰ 'ਤੇ ਜਾਣਾ ਪਵੇਗਾ।

ਜ਼ਿਕਰਯੋਗ ਹੈ ਕਿ ਦੁਬਈ ਵਿੱਚ ਸ਼ਰਾਬ ਦੇ ਸੇਵਨ ਲਈ ਵਿਸ਼ੇਸ਼ ਲਾਈਸੰਸ ਦੀ ਲੋੜ ਹੁੰਦੀ ਹੈ। ਫਿਲਹਾਲ ਦੁਬਈ ਦੇ ਰਿਹਾਇਸ਼ ਵੀਜ਼ਾਧਾਰਕ ਦੋ ਸਾਲ ਦਾ ਲਾਈਸੰਸ ਬਣਵਾ ਸਕਦੇ ਹਨ ਤੇ ਇਸੇ ਦੀ ਸਹਾਇਤਾ ਨਾਲ ਦੁਕਾਨਾਂ ਤੋਂ ਸ਼ਰਾਬ ਖਰੀਦ ਕੇ ਆਪਣੇ ਘਰ ਵਿੱਚ ਰੱਖ ਸਕਦੇ ਹਨ। ਜੇਕਰ ਕਿਸੇ ਨੇ ਸ਼ਹਿਰ ਵਿੱਚ ਬਣੇ ਸ਼ਰਾਬਖਾਨਿਆਂ ਵਿੱਚ ਵੀ ਬਹਿ ਕੇ ਸ਼ਰਾਬ ਪੀਣੀ ਹੈ, ਤਾਂ ਵੀ ਉਸ ਕੋਲ ਲਾਈਸੰਸ ਹੋਣਾ ਲਾਜ਼ਮੀ ਹੈ। ਦੁਬਈ ਪ੍ਰਸ਼ਾਸਨ ਨੇ ਸੈਰ ਸਪਾਟਾ ਉਤਸ਼ਾਹਤ ਕਰਨ ਲਈ ਸੈਲਾਨੀਆਂ ਨੂੰ ਇਹ ਲਾਈਸੰਸ ਮੁਫ਼ਤ ਦੇਣ ਦੀ ਤਿਆਰੀ ਕਰ ਲਈ ਹੈ।