image caption:

ਅਮਰੀਕਾ : ਕੈਦ ਵਿਚ ਰੱਖੀ ਗਈ 19 ਮਹੀਨੇ ਦੀ ਸ਼ਰਣਾਰਥੀ ਬੱਚੀ ਦੀ ਮੌਤ

ਵਾਸ਼ਿੰਗਟਨ-  ਅਮਰੀਕਾ ਵਿਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਸ਼ਰਣਾਰਥੀ ਹਿਰਾਸਤ ਕੇਂਦਰ ਵਿਚ ਇੱਕ 19 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ। ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਮੈਂ ਚਾਹੁੰਦੀ ਹਾਂ ਕਿ ਪੂਰੀ ਦੁਨੀਆ ਅਮਰੀਕਾ ਦੀ ਘਿਨੌਣੀ ਹਰਕਤ ਦੇਖੇ। ਦਰਅਸਲ, ਗਵਾਟੇਮਾਲਾ ਦੀ ਰਹਿਣ ਵਾਲੀ ਯਜਮਿਨ ਜੁਆਰੇਜ ਨੂੰ ਉਸ ਦੀ 19 ਮਹੀਨੇ ਦੀ ਬੱਚੀ ਦੇ ਨਾਲ ਅਮਰੀਕੀ ਅਧਿਕਾਰੀਆਂ ਨੇ ਫੜਿਆ ਸੀ। ਸ਼ਰਣਾਰਥੀ ਕੇਂਦਰ ਵਿਚ ਬੱਚੀ ਦੀ ਮੌਤ ਹੋ ਗਈ ਸੀ। ਹਿਰਾਸਤ ਵਿਚ ਲਏ ਗਏ ਸ਼ਰਣਾਰਥੀਆਂ ਦੀ ਖਰਾਬ ਹਾਲਤ 'ਤੇ ਸੰਸਦ ਸੁਣਵਾਈ ਕਰ ਰਹੀ ਹੈ। ਇਸ ਦੌਰਾਨ ਜੁਆਰੇਜ ਨੇ ਕਿਹਾ ਕਿ ਕੇਂਦਰਾਂ ਵਿਚ ਬੱਚਿਆਂ ਨੂੰ ਪਿੰਜਰੇ ਵਿਚ ਕੈਦ ਕਰਕੇ ਰੱਖਿਆ ਜਾਂਦਾ ਹੈ। ਮੈਂ ਚਾਹੁੰਦੀ ਹਾ ਕਿ ਦੁਨੀਆ, ਅਮਰੀਕਾ ਦੀ ਇਹ ਘਿਨੌਣੀ ਹਰਕਤ ਦੇਖੇ। ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਜੁਆਰੇਜ ਨੇ ਇਮੀਗਰੇਸ਼ਨ ਸਬੰਧੀ ਅਪਣੀ ਗੱਲ ਰੱਖੀ।  ਉਨ੍ਹਾਂ ਕਿਹਾ ਕਿ ਜੇਕਰ ਅੱਜ ਮੈਂ ਇਹ ਦੱਸ ਕੇ ਬਦਲਾਅ ਲਿਆ ਸਕਦੀ ਹਾਂ ਕਿ ਆਈਸੀਈ ਦੀ ਹਿਰਾਸਤ ਵਿਚ ਸ਼ਰਣਾਰਥੀਆਂ ਦੇ ਨਾਲ ਕਿੰਨਾ ਖਰਾਬ ਵਰਤਾਅ ਹੁੰਦਾ ਹੈ ਤਾਂ ਇਹ ਅਣਉਚਿਤ ਹੋਵੇਗਾ।
ਜੁਆਰੇਜ ਨੇ ਦੱਸਿਆ ਕਿ ਗਵਾਟੇਮਾਲਾ ਵਿਚ ਜਾਨ ਦਾ ਖ਼ਤਰਾ ਹੋਣ ਦੇ ਚਲਦੇ ਉਹ ਪਿਛਲੇ ਸਾਲ ਅਪਣੀ 19 ਮਹੀਨੇ ਦੀ ਧੀ ਦੇ ਨਾਲ ਅਮਰੀਕਾ ਭੱਜ ਆਈ ਸੀ। ਅਮਰੀਕਾ ਦੀ ਸਰਹੱਦ ਪਾਰ ਕਰਕੇ ਉਨ੍ਹਾਂ ਨੇ ਸ਼ਰਣ ਮੰਗੀ ਸੀ। ਲੇਕਿਨ ÎਿÂਮੀਗਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਕੈਦ ਕਰ ਲਿਆ। ਇਸ ਤੋਂ ਬਾਅਦ ਉਨ੍ਹਾਂ ਆਈਸੀਈ ਦੇ ਹਿਰਾਸਤੀ ਕੇਂਦਰ ਵਿਚ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਧੀ ਬਿਮਾਰ ਪੈ ਗਈ।  ਜੁਆਰੇਜ ਨੇ ਦੱਸਿਆ ਕਿ ਧੀ ਦੀ ਦੇਖਰੇਖ ਦੀ ਗੁਹਾਰ ਲਗਾਉਣ ਦੇ ਬਾਵਜੂਦ ਡਾਕਟਰਾਂ ਜਾਂ ਮੈਡੀਕਲ ਸਟਾਫ਼ ਨੇ ਬੱਚੀ ਦੀ ਹਾਲਤ 'ਤੇ ਕੋਈ ਧਿਆਨ ਨਹੀਂ ਦਿੱਤਾ। ਜਦ ਆਈਸੀਈ ਨੇ ਸਾਨੂੰ ਛੱਡ ਦਿੱਤਾ ਤਾਂ ਮੈਂ, ਧੀ ਮੈਰੀ ਨੂੰ ਲੈ ਕੇ ਡਾਕਟਰ ਕੋਲ ਗਈ। ਉਸ ਨੂੰ ਐਮਰਜੈਂਸੀ ਰੂਮ ਵਿਚ ਭਰਤੀ ਕੀਤਾ ਗਿਆ ਲੇਕਿਨ ਤਦ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਜੁਆਰੇਜ ਨੇ ਕਿਹਾ, ਪੂਰੀ ਦੁਨੀਆ ਨੂੰ ਇਹ ਜਾਣਨਾ ਚਾਹੀਦਾ ਕਿ ਆਈਸੀਈ ਵਿਚ ਬੱਚਿਆਂ ਦੇ ਨਾਲ ਕੀ ਹੋ ਰਿਹਾ ਹੈ।  ਮੇਰੀ ਧੀ ਤਾਂ ਚਲੀ ਗਈ ਲੇਕਿਨ ਮੈਨੂੰ ਉਮੀਦ ਹੈ ਕਿ ਮੇਰੀ ਕਹਾਣੀ ਸੁਣ ਕੇ ਅਮਰੀਕਾ ਦੀ ਸਰਕਾਰ ਇਸ ਬਾਰੇ ਕੋਈ ਠੋਸ ਕਦਮ ਚੁੱਕੇਗੀ।