image caption:

ਐਨਆਰਆਈ ਦਾ ਦੂਜੀ ਪਤਨੀ ਸਾਹਮਣੇ ਹੋਇਆ ਤੀਜਾ ਵਿਆਹ, ਹੰਗਾਮਾ

ਚੱਬੇਵਾਲ-  ਪਿੰਡ ਸੈਦੋਪੱਟੀ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦ ਤੀਜਾ ਵਿਆਹ ਵਿਚ ਦੂਜਾ ਫੇਰਾ ਲੈ ਰਹੇ ਲਾੜੇ ਪਰਮਿੰਦਰ ਸਿੰਘ ਦੀ ਦੂਜੀ ਪਤਨੀ ਸੁਖਵਿੰਦਰ ਕੌਰ ਪੁਲਿਸ ਲੈ ਕੇ ਮੌਕੇ 'ਤੇ ਪਹੁੰਚ ਗਈ। ਸੁਖਵਿੰਦਰ ਨੇ ਹੰਗਾਮਾ ਕਰਕੇ ਵਿਆਹ ਨੂੰ ਰੁਕਵਾ ਦਿੱਤਾ। ਦੋਸ਼ ਲਾਇਆ ਕਿ ਲਾੜਾ ਪਰਮਿੰਦਰ ਸਿੰਘ ਉਸ ਦਾ ਪਤੀ ਹੈ। ਉਸ ਨੇ ਹੁਣ ਤੱਕ ਉਸ ਨੂੰ ਤਲਾਕ ਨਹੀਂ ਦਿੱਤਾ। ਉਹ ਇਹ ਵਿਆਹ ਨਹੀਂ ਕਰ ਸਕਦਾ। ਗੁਰਦੁਆਰਾ ਸਾਹਿਬ ਦੇ ਬਾਹਰ ਕਾਫੀ ਦੇਰ ਹੰਗਾਮੇ ਤੋਂ ਬਾਅਦ ਪੁਲਿਸ ਦੋਵੇਂ ਧਿਰਾਂ ਨੂੰ ਥਾਣਾ ਚੱਬੇਵਾਲ ਲੈ ਕੇ ਆਈ। ਥਾਣੇ ਵਿਚ ਪਰਮਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਸੁਖਵਿੰਦਰ ਕੌਰ ਉਸ ਦੀ ਦੂਜੀ ਪਤਨੀ ਹੈ। ਵਿਆਹ ਤੋਂ ਬਾਅਦ ਦੋਵਾਂ ਦੇ ਵਿਚ ਮਾਰਕੁੱਟ ਹੋਣ ਲੱਗੀ। ਉਹ ਦੋਵੇਂ ਇੱਕ ਦੂਜੇ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਸਨ। ਉਨ੍ਹਾਂ ਨੇ ਤਲਾਕ ਲੈਣ ਦਾ ਫ਼ੈਸਲਾ ਕਰ ਲਿਆ। ਤਲਾਕ ਦਾ ਮਾਮਲਾ ਅਦਾਲਤ ਵਿਚ ਚਲ ਰਿਹਾ।  ਚਾਰ ਲੱਖ ਰੁਪਏ ਵਿਚ ਤਲਾਕ 'ਤੇ ਸਹਿਮਤੀ ਬਣੀ। ਉਹ ਦੋ ਲੱਖ ਰੁਪਏ ਦੇ ਚੁੱਕਾ ਹੈ ਅਤੇ ਛੇਤੀ ਹੀ ਬਾਕੀ ਦੇ ਦੋ ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਪਰਮਿੰਦਰ ਸਿੰਘ ਦੁਬਈ ਵਿਚ ਕੰਮ ਕਰਦਾ ਹੈ। ਅੱਠ ਦਿਨ ਪਹਿਲਾਂ ਹੀ ਉਹ ਦੁਬਈ ਤੋਂ ਆਇਆ ਹੈ। ਬਾਕੀ ਦੇ ਦੋ ਲੱਖ ਰੁਪਏ ਦੇਣ ਤੋਂ ਪਹਿਲਾਂ ਉਹ ਤੀਜਾ ਵਿਆਹ ਕਰ ਰਿਹਾ ਸੀ। ਦੋਵੇਂ ਧਿਰਾਂ ਦੇ ਵਿਚ ਥਾਣੇ ਵਿਚ ਹੰਗਾਮੇ ਦੌਰਾਨ ਰਿਸ਼ਤੇਦਾਰਾਂ ਅਤੇ ਘਰ ਵਾਲਿਆਂ ਦੇ ਸਮਝਾਉਣ 'ਤੇ ਸਮਝੌਤਾ ਹੋ ਗਿਆ। ਸਮਝੌਤੇ ਦੇ ਤਹਿਤ ਪਰਮਿੰਦਰ ਛੇਤੀ ਹੀ ਦੋ ਲੱਖ ਰੁਪਏ ਜਮ੍ਹਾਂ ਕਰਵਾ ਦੇਵੇਗਾ ਅਤੇ ਫੇਰ ਦੋਵਾਂ ਦੇ ਵਿਚ ਤਲਾਕ ਹੋ ਜਾਵੇਗਾ। ਸਮਝੌਤੇ ਤੋਂ ਬਾਅਦ ਐਨਆਰਆਈ ਪਰਮਿੰਦਰ ਦੇ ਵਿਆਹ ਦੇ ਫੇਰੇ ਹੋਏ ਅਤੇ ਉਹ ਲਾੜੀ ਲੈ ਕੇ ਘਰ ਗਿਆ। ਇਸ ਮਾਮਲੇ ਦੀ ਸਾਰਾ ਦਿਨ ਚਰਚਾ ਹੁੰਦੀ ਰਹੀ  ਥਾਣਾ ਚੱਬੇਵਾਲ ਦੇ ਐਸਐਚਓ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਅਜਿਹਾ ਮਾਮਲਾ ਆਇਆ ਸੀ। ਪੁਲਿਸ ਟੀਮ ਲੈ ਕੇ ਪਿੰਡ ਸੈਦੋਪੱਟੀ ਗਏ ਸੀ। ਦੋਵੇਂ ਧਿਰਾਂ ਨੂੰ ਪੁਲਿਸ ਥਾਣਾ ਲੈ ਕੇ ਆਈ ਸੀ। ਇੱਥੇ ਉਨ੍ਹਾਂ ਸਮਝੌਤਾ ਕਰ ਲਿਆ ਜਿਸ ਤੋਂ ਬਾਅਦ ਉਨ੍ਹਾਂ ਜਾਣ ਦਿੱਤਾ ਗਿਆ।