image caption:

ਕਲਯੁੱਗੀ ਪੁੱਤਰ ਨੇ ਗੋਲੀਆਂ ਮਾਰ ਕੇ ਮਾਂ ਦਾ ਕੀਤਾ ਕਤਲ

ਬਠਿੰਡਾ-  ਪਿੰਡ ਮਹਿਮਾ ਸਰਜਾ ਦੇ ਇੱਕ  ਬੇਟੇ ਨੇ ਲਾਇਸੰਸੀ ਰਿਵਾਲਵਰ ਨਾਲ ਅਪਣੀ ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮਾਂ ਨੇ ਕੁਝ ਜ਼ਮੀਨ ਵੇਚੀ ਸੀ, ਜਿਸ ਤੋਂ ਮਿਲੇ ਪੈਸੇ ਲੈਣ ਲਈ ਉਹ ਦਬਾਅ ਬਣਾ ਰਿਹਾ ਸੀ ਲੇਕਿਨ ਮਾਂ ਨੇ ਪੈਸੇ ਨਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਮੁਲਜ਼ਮ ਬੇਟੇ ਨੇ ਪਿੰਡ ਵਾਸੀਆਂ ਦੇ ਸਾਹਮਣੇ ਇੱਕ ਤੋਂ ਬਾਅਦ ਇੱਕ ਚਾਰ ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਰਾਤ ਕਰੀਬ ਸਾਢੇ 8 ਵਜੇ ਦੀ ਦੱਸੀ ਜਾਂਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਰਹੇ ਮੁਲਜ਼ਮ ਬੇਟੇ ਨੂੰ ਪਿੰਡ ਦੇ ਲੋਕਾਂ ਨੇ ਦਬੋਚ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਗੁਰਤੇਜ ਸਿੰਘ ਉਰਫ ਤੇਜੀ ਦੇ ਤੌਰ 'ਤੇ ਹੋਈ ਜਦ ਕਿ ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਪਤਨੀ ਮੇਵਾ ਸਿੰਘ ਦੇ ਤੌਰ 'ਤੇ ਹੋਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਜੀਜਾ ਗੁਰਮੀਤ ਸਿੰਘ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ।