image caption:

ਸੈਨਾ ਦੇ ਜਵਾਨ ਨੇ ਵਿਦੇਸ਼ੀ ਔਰਤ ਨਾਲ ਫੇਸਬੁੱਕ 'ਤੇ ਸ਼ੇਅਰ ਕੀਤੀ ਖੁਫ਼ੀਆ ਜਾਣਕਾਰੀ, ਗ੍ਰਿਫਤਾਰ

ਨਾਰਨੌਲ- ਹਨੀਟਰੈਪ ਵਿਚ ਫਸ ਕੇ ਦੇਸ਼ ਦੀ ਸੁਰੱਖਿਆ ਅਤੇ ਹਥਿਆਰਾਂ ਦੀ ਖੁਫ਼ੀਆ ਜਾਣਕਾਰੀ ਵਿਦੇਸ਼ੀ ਔਰਤ ਨੂੰ ਦੇਣ ਦੇ ਦੋਸ਼ ਵਿਚ ਸੈਨਾ ਦੇ Îਇੱਕ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਬਸਈ Îਨਿਵਾਸੀ ਮੁਲਜ਼ਮ ਜਵਾਨ ਰਵਿੰਦਰ ਕੁਮਾਰ ਪੁੱਤਰ ਰਤਨ ਸਿੰਘ ਥਲ ਸੈਨਾ ਵਿਚ ਤੈਨਾਤ ਹੈ। ਪੁਲਿਸ ਨੇ ਉਸ ਨੂੰ ਨਾਰਨੌਲ ਰੇਲਵੇ ਸਟੇਸ਼ਨ ਤੋਂ ਫੜ ਕੇ ਕੋਰਟ ਵਿਚ ਪੇਸ਼ ਕੀਤਾ। ਕੋਰਟ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ।12ਵੀਂ ਤੱਕ ਪੜ੍ਹੇ ਰਵਿੰਦਰ ਦਾ ਅਜੇ ਵਿਆਹ ਨਹਂੀਂ ਹੋਇਆ ਅਤੇ ਉਸ ਦਾ ਵੱਡਾ ਭਰਾ ਵੀ ਸੈਨਾ ਵਿਚ ਹੈ। ਉਸ ਦੇ ਪਿਤਾ ਦੀ 6 ਸਾਲ ਪਹਿਲਾਂ ਮੌਤ ਹੋ ਚੁੱਕੀ। ਪੁਲਿਸ ਬੁਲਾਰਾ ਨਰੇਸ਼ ਕੁਮਾਰ ਨੇ ਦੱਸਿਆ ਕਿ ਰਵਿੰਦਰ ਦੇ ਕੋਲ ਤੋਂ 7 ਜ਼ਿੰਦਾ ਕਾਰਤੂਸ , ਦੋ ਮੋਬਾਈਲ ਤੇ 3 ਸਿਮ ਕਾਰਡ ਮਿਲੇ। ਹੁਣ ਪੁਲਿਸ ਉਸ ਕੋਲੋਂ  ਸਾਈਬਰ ਸੈਲ ਦੀ ਮਦਦ ਨਾਲ ਜਾਣਕਾਰੀ ਜੁਟਾ ਰਹੀ। ਕੁਝ ਸੰਕੇਤ ਮਿਲੇ ਹਨ ਕਿ ਮੁਲਜ਼ਮ ਦੇ ਸਬੰਧ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਵੀ ਜੁੜੇ ਹੋ ਸਕਦੇ ਹਨ। ਹਾਲਾਂਕਿ,  ਪੁਲਿਸ   ਨੇ ਅਜੇ ਔਰਤ ਦੇ ਨਾਂ ਖੁਲਾਸਾ ਨਹੀਂ ਕੀਤਾ।ਦਸੰਬਰ 2018 ਵਿਚ ਵਿਦੇਸ਼ੀ ਮਹਿਲਾ ਨੇ ਮੁਲਜ਼ਮ ਦੇ ਖਾਤੇ ਵਿਚ 5 ਹਜ਼ਾਰ ਰੁਪਏ ਵੀ ਪਵਾਏ ਅਤੇ ਕਿਹਾ ਕਿ ਕੋਈ ਸਮਾਨ ਖਰੀਦ ਲੈਣਾ। ਇਸ ਦੇ ਬਦਲੇ ਵਿਚ ਰਵਿੰਦਰ ਲਗਾਤਾਰ ਦੇਸ਼ ਦੀ ਸੁਰੱਖਿਆ ਨਾਲ ਜੁੜੀ ਸੰਵੇਦਨਸ਼ੀਲ ਜਗ੍ਹਾ ਦੀ ਜਾਣਕਾਰੀ ਦਿੰਦਾ ਰਿਹਾ। ਰਵਿੰਦਰ 8 ਜੁਲਾਈ ਨੂੰ ਪੰਜ ਦਿਨ ਦੀ ਛੁੱਟੀ ਲੈ ਕੇ ਆਇਆ ਸੀ ਤੇ ਨਾਰਨੌਲ ਸਟੇਸ਼ਨ 'ਤੇ ਉਤਰ ਰਿਹਾ ਸੀ। ਨਾਰਨੌਲ ਪੁਲਿਸ ਨੂੰ ਖੁਫ਼ੀਆ ਜਾਣਕਾਰੀ ਮਿਲੀ ਕਿ ਰੇਲਵੇ ੇ ਸਟੇਸ਼ਨ ਤੇ ਮੌਜੂਦ ਸੈਨਾ ਦਾ ਸਿਪਾਹੀ ਰਵਿੰਦਰ ਦੇਸ਼ ਦੀ ਸੁਰੱਖਿਆ ਸਬੰਧੀ ਜਾਣਕਾਰੀ ਦੂਜੇ ਦੇਸ਼ਾਂ ਨੂੰ ਦੇ ਰਿਹਾ। ਇਸ 'ਤੇ ਪੁਲਿਸ ਨੇ ਫੌਜੀ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼ ਦਿੱਤੇ।