image caption:

TikTok 'ਤੇ ਵੀਡੀਓ ਬਣਾਉਂਦੇ ਨੌਜਵਾਨ ਦੀ ਮੌਤ, ਲੋਕਾਂ ਨੇ ਵੀਡੀਓ ਦਾ ਡਰਾਮਾ ਸਮਝ ਕੇ ਨਹੀਂ ਕੀਤੀ ਮਦਦ

ਹੈਦਰਾਬਾਦ: ਮੋਬਾਈਲ ਐਪ ਟਿੱਕਟਾਕ ਲਈ ਲੋਕਾਂ ਦਾ ਪਾਗਲਪਨ ਇੰਨਾ ਵਧਦਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਵੀਡੀਓ ਬਣਾਉਂਦੇ ਸਮੇਂ ਆਪਣੀ ਜਾਨ ਵੀ ਗੁਆਉਣੀ ਪੈ ਰਹੀ ਹੈ। ਟਿੱਕਟਾਕ 'ਤੇ ਵੀਡੀਓ ਬਣਾਉਂਦੇ ਸਮੇਂ ਹੈਦਰਾਬਾਦ 'ਚ ਇਕ ਅਜਿਹਾ ਹੀ ਹਾਦਸਾ ਸਾਹਮਣੇ ਆਇਆ ਹੈ ਇਕ ਝੀਲ 'ਚ ਨਹਾਉਂਦੇ ਸਮੇਂ ਟਿੱਕਟਾਕ 'ਤੇ ਵੀਡੀਓ ਰਿਕਾਰਡ ਕਰ ਰਹੇ ਦੋ ਨੌਜਵਾਨਾਂ 'ਚੋਂ ਇਕ ਦੀ ਕਥਿਤ ਰੂਪ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਹੈਦਰਾਬਾਦ ਪੁਲਿਸ ਨੇ ਦੱਸਿਆ ਕਿ ਨਰਸਮਹਾਲੂ (24) ਮੰਗਲਵਾਰ ਸ਼ਾਮ ਝੀਲ 'ਚ ਗਹਿਰੇ ਪਾਣੀ 'ਚ ਉਤਰਨ ਨਾਲ ਡੁੱਬ ਗਿਆ। ਇਸ ਦੌਰਾਨ ਉਸ ਦਾ ਚਚੇਰਾ ਭਰਾ ਨਹਾਉਂਦੇ ਦੀ ਵੀਡੀਓ ਬਣਾ ਰਿਹਾ ਸੀ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਨੂੰ ਤੈਰਨਾ ਨਹੀਂ ਆਉਂਦਾ ਸੀ, ਉਸ ਨੂੰ ਮੁਸੀਬਤ 'ਚ ਘਿਰਿਆ ਦੇਣ ਇਸ ਦੇ ਚਚੇਰੇ ਭਰਾ ਨੇ ਝੀਲ ਤੋਂ ਬਾਹਰ ਆ ਕੇ ਸਥਾਨਕ ਲੋਕਾਂ ਨੂੰ ਇਸ ਬਾਰੇ ਦੱਸਿਆ। ਹਾਲਾਂਕਿ ਸ਼ੁਰੂਆਤ 'ਚ ਲੋਕਾਂ ਨੂੰ ਲੱਗਾ ਕਿ ਇਹ ਵੀਡੀਓ ਬਣਾਉਣ ਦਾ ਡਰਾਮਾ ਹੋ ਕਰ ਰਹੇ ਹਨ।

ਸਥਾਨਕ ਲੋਕਾਂ ਨੂੰ ਬਹੁਤ ਬਾਅਦ 'ਚ ਅਹਿਸਾਸ ਹੋਇਆ ਕਿ ਵੀਡੀਓ ਬਣਾਉਣ ਦੇ ਚੱਕਰ 'ਚ ਨੌਜਵਾਨ ਪਾਣੀ 'ਚ ਡੁੱਬ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇਸ ਦੀ ਲਾਸ਼ ਪਾਣੀ 'ਚੋਂ ਕੱਢੀ। ਘਟਨਾ ਤੋਂ ਪਹਿਲਾਂ ਵੀਡੀਓ ਵੀਰਵਾਰ ਨੂੰ ਵਾਇਰਲ ਹੋ ਗਿਆ, ਜਿਸ 'ਚ ਦੋ ਨੌਜਵਾਨ ਮਜ਼ੇ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਟਿੱਕਟਾਪ'ਤੇ ਵੀਡੀਓ ਬਣਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋਣ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਲੋਕ ਸਾਵਧਾਨ ਨਹੀਂ ਹੋ ਰਹੇ ਹਨ।