image caption:

6 ਸਾਲ ਦੇ ਲੜਕੇ ਨੇ ਲਗਾ ਦਿੱਤੇ 3270 ਪੁਸ਼-ਅਪਸ, ਇਨਾਮ 'ਚ ਮਿਲਿਆ ਆਲੀਸ਼ਾਨ ਅਪਾਰਟਮੈਂਟ

ਮਾਸਕੋ: ਪੁਸ਼-ਅਪਸ ਕਰਨਾ ਕੋਈ ਬੱਚਿਆਂ ਦਾ ਖੇਡ ਨਹੀਂ ਹੈ। ਪਰ ਛੇ ਸਾਲ ਦੇ ਲੜਕੇ ਨੇ ਜੋ ਕਾਰਨਾਮਾ ਕੀਤਾ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਰੂਸ ਦੇ ਰਹਿਣ ਵਾਲੇ ਛੇ ਸਾਲ ਦੇ ਲੜਕੇ ਨੇ ਕਰੀਬ ਦੋ ਘੰਟੇ 'ਚ 3270 ਪੁਸ਼-ਅਪਸ ਕਰ ਕੇ ਵੱਡੇ-ਵੱਡੇ ਬਾਲੀ ਬਿਲਡਰਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਅਨੌਖੇ ਕਾਰਨਾਮੇ ਨਾਲ ਹੁਣ ਇਬਰਾਹਿਮ ਲਯਾਨੋਵ ਦਾ ਨਾਂ ਰਸ਼ੀਆ ਬੁੱਕ ਆਫ਼ ਰਿਕਾਰਡਸ 'ਚ ਦਰਜ ਹੋ ਗਿਆ ਹੈ।

ਇੰਨਾ ਹੀ ਨਹੀਂ ਉਸ ਨੂੰ ਇਕ ਆਲੀਸ਼ਾਨ ਘਰ ਵੀ ਇਨਾਮ ਦੇ ਤੌਰ 'ਤੇ ਦਿੱਤਾ ਗਿਆ ਹੈ। ਰੂਸ ਦੇ ਨੇਵੀ ਰੇਦਾਂਤ 'ਚ ਰਹਿਣ ਵਾਲੇ ਇਬਰਾਹਿਮ ਲਯਾਨੋਵ ਨੇ ਇਸ ਸਥਾਨਕ ਸਪੋਰਟਸ ਕਲੱਬ ਦਾ ਧਿਆਨ ਆਪਣੀ ਫਿੱਟਨੈੱਸ ਵੱਲ ਖਿੱਚਿਆ। ਉਸ ਦੀ ਫਿੱਟਨੈੱਸ ਤੋਂ ਪ੍ਰਭਾਵਿਤ ਹੋ ਕੇ ਸਪੋਰਟਸ ਕੱਲ ਨੇ ਇਸ ਨੂੰ ਇਕ ਅਪਾਰਟਮੈਂਟ ਗਿਫਟ ਕੀਤਾ ਹੈ।

ਲਯਾਤੋਵ ਤੇ ਇਸ ਦੇ ਪਿਤਾ ਕਲੱਬ ਦੇ ਰੈਗੂਲਰ ਮੈਂਬਰ ਹਨ ਤੇ ਪੁਸ਼-ਅਪਸ ਜਿੱਤਣ ਲਈ ਉਨ੍ਹਾਂ ਨੂੰ ਰੋਜ਼ ਟ੍ਰੈਨਿੰਗ ਦਿੱਤੀ ਜਾਂਦੀ ਹੈ। ਲੜਕੇ ਦੇ ਪੁਸ਼-ਅਪਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਛੇ ਸਾਲ ਦਾ ਲੜਕਾ ਲਗਾਤਾਰ ਪੁਸ਼&mdashਅਪਸ ਕਰ ਰਿਹਾ ਹੈ, ਜੋ ਫਿੱਟਨੈੱਸ ਐਕਸਪਰਟ ਲਈ ਕਰਨਾ ਆਸਾਨ ਨਹੀਂ ਹੈ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਇਲਾਕੇ 'ਚ ਸਿਰਫ਼ ਲਯਾਨੋਵ ਹੀ ਨਹੀਂ ਜਿਸ ਨੂੰ ਇਸ ਤਰ੍ਹਾਂ ਦਾ ਮਹਿੰਗਾ ਇਨਾਮ ਮਿਲਿਆ ਹੈ। ਮੀਡੀਆ ਰਿਪੋਰਟਸ ਅਨੁਸਾਰ ਸਾਲ 2018 'ਚ ਪੰਜ ਸਾਲ ਦੇ ਲੜਕੇ ਨੇ ਇਕ ਵਾਰ 'ਚ 4105 ਪੁਸ਼-ਅਪਸ ਕਰ ਕੇ ਮਰਸੀਡੀਜ਼ ਇਨਾਮ 'ਚ ਹਾਸਿਲ ਕੀਤੀ ਸੀ। ਉਸ ਨੂੰ ਕਾਰ ਦੀ ਚਾਬੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਰੀਬੀ ਸਹਿਯੋਗੀ ਰਮਜਾਨ ਕਾਦੀਰੋਵ ਨੇ ਦਿੱਤੀ ਸੀ।