image caption:

ਲੰਡਨ 'ਚ ਪਾਕਿ ਵਿਦੇਸ਼ ਮੰਤਰੀ ਕੁਰੈਸ਼ੀ ਨੂੰ 'ਮੀਡੀਆ ਦੀ ਆਜ਼ਾਦੀ' ਸਬੰਧੀ ਪੱਤਰਕਾਰ ਨੇ ਕੀਤਾ ਸ਼ਰਮਿੰਦਾ

ਲੰਡਨ : ਪਾਕਿਸਤਾਨ ਦੀ ਸਰਕਾਰ ਮੀਡੀਆ 'ਤੇ ਹਾਵੀ ਹੋਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਖ਼ਿਲਾਫ਼ ਬੋਲਣ ਵਾਲੇ ਪੱਤਰਕਾਰਾਂ 'ਤੇ ਹਮਲੇ ਹੋ ਰਹੇ ਹਨ, ਵਿਰੋਧੀ ਪਾਰਟੀਆਂ ਦੇ ਇੰਟਰਵਿਊ ਦੇ ਟੈਲੀਕਾਸਟ 'ਤੇ ਰੋਕ ਲਗਾਈ ਜਾ ਰਹੀ ਹੈ, ਨਿਊਜ਼ ਚੈਨਲਾਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਅਜਿਹੇ ਵਿਚ ਲੰਡਨ 'ਚ ਵੀਰਵਾਰ ਨੂੰ ਹੋਈ 'ਗਲੋਬਲ ਕਾਨਫਰੰਸ ਫੋਰ ਮੀਡੀਆ ਫ੍ਰੀਡਮ' 'ਚ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ।
ਪਾਕਿਸਤਾਨ 'ਚ ਮੀਡੀਆ 'ਤੇ ਵਧਦੀ ਸੈਂਸਰਸ਼ਿਪ ਦੀਆਂ ਰਿਪੋਰਟਾਂ ਵਿਚਕਾਰ ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇੱਥੇ ਪੱਤਰਕਾਰ ਸੰਮੇਲਨ 'ਚ ਇਕ ਕੈਨੇਡਾਈ ਪੱਤਰਕਾਰ ਨੇ ਵਿਚਕਾਰ ਹੀ ਰੋਕ ਦਿੱਤਾ। ਪੱਤਰਕਾਰ ਨੇ ਦੋਸ਼ ਲਗਾਇਆ ਕਿ ਸਰਕਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ। ਹਾਲਾਂਕਿ, ਕੁਰੈਸ਼ੀ ਨੇ ਦੋਸ਼ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਅਜਿਹਾ ਨਹੀਂ ਕੀਤਾ ਹੈ ਪਾਕਿਸਤਾਨ ਦੀ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ। ਐਕਟੀਵਿਸਟ ਨੇ ਕੁਰੈਸ਼ੀ ਨੂੰ ਬੇਹੱਦ ਸਖ਼ਤ ਲਹਿਜ਼ੇ 'ਚ ਪੁੱਛਿਆ ਸੀ- ਤੁਸੀਂ ਕੌਣ ਹੁੰਦੇ ਹੋਏ, ਮੈਨੂੰ ਸੋਸ਼ਲ ਮੀਡੀਆ 'ਤੇ ਸੈਂਸਰ ਕਰਨ ਵਾਲੇ? ਉਨ੍ਹਾਂ ਟਵੀਟ ਕੀਤਾ, 'ਟਵਿੱਟਰ ਨੇ ਮੇਰਾ ਪੂਰਾ ਅਕਾਊਂਟ ਬੰਦ ਨਹੀਂ ਕੀਤਾ ਬਲਿਕ ਉਨ੍ਹਾਂ ਇਕ ਟਵੀਟ ਹਟਾ ਦਿੱਤਾ ਜਿਸ ਨੂੰ ਉਨ੍ਹਾਂ ਦੱਸਿਆ ਕਿ ਉਹ ਪਾਕਿ ਕਾਨੂੰਨ ਦੀ ਉਲੰਘਣਾ ਕਰਦਾ ਹੈ। ਟਵਿੱਟਰ ਨੇ ਮੈਨੂੰ ਇਕ ਈਮੇਲ 'ਚ ਇਹ ਕਿਹਾ- ਮੈਂ ਕੈਨੇਡਾ 'ਚ ਹਾਂ। ਟਵਿੱਟਰ ਅਮਰੀਕਾ 'ਚ ਹੈ ਪਰ ਪਾਕਿਸਤਾਨ ਨੇ ਸਾਨੂੰ ਸੈਂਸਰ ਕਰ ਦਿੱਤਾ।'
ਇਨ੍ਹਾਂ ਮੁਲਜ਼ਮਾਂ 'ਤੇ ਕੁਰੈਸ਼ੀ ਨੇ ਕਿਹਾ, 'ਪਹਿਲੀ ਗੱਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਭਾਵਨਾਵਾਂ ਦੀ ਕਦਰ ਹੋਵੇ ਤਾਂ ਆਪਣੀ ਭਾਸ਼ਾ ਨੂੰ ਦੇਖੋ। ਕੀ ਇਹ ਸਹੀ ਤਰੀਕਾ ਹੈ ਤੁਹਾਨੂੰ ਸਵਾਲ ਪੁੱਛਣ ਦਾ ਅਧਿਕਾਰ ਹੈ। ਤੁਹਾਡੇ ਦੋਹਰੇ ਮਾਪਦੰਡ ਹਨ ਜਿਸ ਨੂੰ ਤੁਸੀਂ ਆਜ਼ਾਦੀ ਕਹਿੰਦੇ ਹੋ। ਕਈ ਵਾਰ ਤੁਸੀਂ ਕੁਝ ਖਾਸ ਏਜੰਡਾ ਚਲਾ ਰਹੇ ਹੁੰਦੇ ਹੋ।' ਉਨ੍ਹਾਂ ਤਿੰਨ ਟੀਵੀ ਚੈਨਲਾਂ ਨੂੰ ਬੰਦ ਕਰਨ, ਪੱਤਰਕਾਰਾਂ ਦੀ ਗ੍ਰਿਫ਼ਤਾਰੀ ਅਤੇ ਸੈਂਸਰਸ਼ਿਪ ਦੇ ਡੂੰਘਾਉਂਦੇ ਸੰਕਟ 'ਤੇ ਕਿਹਾ ਕਿ ਪੱਤਰਕਾਰਾਂ ਦਾ ਮੂੰਹ ਬੰਦ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ।