image caption:

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ

ਬਠਿੰਡਾ,-  ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਦਿਆਲਪੁਰਾ ਦੇ ਪਿੰਡ ਬੁਰਜ ਥਰੋੜ ਨਿਵਾਸੀ ਇੱਕ ਲੜਕੀ ਕੋਲੋਂ ਸਾਢੇ ਦਸ ਲੱਖ ਰੁਪਏ ਠੱਗ ਲਏ। ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਮੁਤਾਬਕ ਜੋੜੇ ਸਣੇ 3 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਜਿੰਦਰ ਸਿੰਘ, ਸੁਖਪ੍ਰੀਤ ਕੌਰ ਪਤਨੀ ਰਾਜਿੰਦਰ ਸਿੰਘ ਵਾਸੀ ਬੇਨਰਾ ਜ਼ਿਲ੍ਹਾ ਸੰਗਰੂਰ ਅਤੇ ਸੁਰਿੰਦਰ ਸਿੰਘ ਰਾਜਸਥਾਨ ਹਾਲ ਬੈਂਕਾਕ ਦੇ ਤੌਰ 'ਤੇ ਹੋਈ। ਗੁਰਚੇਤ ਸਿੰਘ ਵਾਸੀ ਬੁਰਜ ਥਰੋੜ ਨੇ 1 ਮਾਰਚ 2019 ਨੂੰ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਉਸ ਦੀ ਧੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲਿਆਂ 'ਤੇ ਕਾਰਵਾਈ ਦੀ ਮੰਗ ਕੀਤੀ। ਐਸਐਸਪੀ ਨੇ ਮਾਮਲੇ ਦੀ ਜਾਂਚ ਡੀਐਸਪੀ ਰਾਮਪੁਰਾ ਫੂਲ ਨੂੰ ਸੌਂਪ ਦਿੱਤੀ। ਡੀਐਸਪੀ ਰਾਮਪੁਰਾ ਵਲੋਂ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ 2016 ਵਿਚ ਲਵਪ੍ਰੀਤ ਕੌਰ ਪੁੱਤਰੀ ਗੁਰਚੇਤ ਸਿੰਘ ਨੇ ਜੀਐਨਐਮ ਦਾ ਫੋਰਸ ਕਰ ਲਿਆ ਸੀ। ਇਸ ਤੋਂ ਬਾਅਦ ਉਹ ਬਠਿੰਡਾ ਵਿਚ ਰਹਿਣ ਲੱਗੀ ਸੀ। ਇਸ ਦੌਰਾਨ ਲਵਪ੍ਰੀਤ ਕੌਰ ਦੀ ਜਾਣ ਪਛਾਣ ਰਾਜਿੰਦਰ ਸਿੰਘ ਤੇ ਸੁਖਪ੍ਰੀਤ ਕੌਰ ਦੇ ਨਾਲ ਹੋ ਗਈ।
ਉਕਤ ਜੋੜੇ ਨੇ ਲਵਪ੍ਰੀਤ ਨੂੰ ਦੱਸਿਆ ਕਿ ਉਨ੍ਹਾਂ ਕਈ ਲੜਕੀਆਂ ਨੂੰ ਵਿਦੇਸ਼ ਭੇਜਿਆ ਹੈ।  ਇਸ 'ਤੇ ਲਵਪ੍ਰੀਤ ਵੀ ਵਿਦੇਸ਼ ਜਾਣ ਲਈ ਤਿਆਰ ਹੋ ਗਈ। ਉਨ੍ਹਾਂ ਨੇ ਕੈਨੇਡਾ ਭੇਜਣ ਲਈ 20 ਲੱਖ ਰੁਪਏ ਮੰਗੇ ਪਰ ਪਰਿਵਾਰ ਦੀ ਆਰਥਿਕ ਹਾਲਤ ਦੇਖਦਿਆਂ 12 ਲੱਖ ਵਿਚ ਮੰਗ ਗਏ ਤੇ 50 ਹਜ਼ਾਰ  ਅਡਵਾਂਸ ਲੈ ਲਿਆ ਤੇ ਬਾਕੀ ਰਕਮ 3 ਕਿਸ਼ਤਾਂ ਵਿਚ ਦੇਣੀ ਤੈਅ ਕੀਤੀ ਗਈ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲਵਪ੍ਰੀਤ ਕੌਰ ਦੇ ਸਰਟੀਫਿਕੇਟ, ਪਾਸਪੋਰਟ ਤੋਂ Îਇਲਾਵਾ ਹੋਰ ਦਸਤਾਵੇਜ਼ ਲੈ ਲਏ ਅਤੇ ਕਿਹਾ ਕਿ ਛੇਤੀ ਹੀ ਉਸ ਦਾ ਵੀਜ਼ਾ ਛੇਤੀ ਲੱਗ ਜਾਵੇਗਾ। ਕੁਝ ਦਿਨਾਂ ਬਾਅਦ ਮੁਲਜ਼ਮ ਜੋੜੇ ਨੇ ਫੋਨ ਕਰਕੇ ਕਿਹਾ ਕਿ ਲਵਪ੍ਰੀਤ ਕੌਰ ਦੀ ਫਾਈਲ ਲੱਗ ਗਈ ਅਤੇ ਪੈਸਿਆਂ ਦਾ ਪ੍ਰਬੰਧ ਕਰੋ।  ਲਵਪ੍ਰੀਤ ਕੌਰ ਦੇ ਪਿਤਾ ਗੁਰਚੇਤ ਸਿੰਘ ਨੇ 10 ਲੱਖ ਰੁਪਏ ਦਾ ਚੈਕ ਮੁਲਜ਼ਮ ਸੁਖਪ੍ਰੀਤ ਕੌਰ ਨੂੰ ਦੇ ਦਿੱਤਾ।