image caption:

ਹੋਟਲ ਨੇ ਦੋ ਉਬਲੇ ਆਂਡਿਆਂ ਦੇ ਵਸੂਲੇ 1700 ਰੁਪਏ

ਨਵੀਂ ਦਿੱਲੀ-  ਦੋ ਕੇਲਿਆਂ ਲਈ 442 ਰੁਪਏ ਵਸੂਲਣ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਇੱਕ ਹੋਰ ਹੋਟਲ ਨੇ ਦੋ ਉਬਲੇ ਆਂਡਿਆਂ ਲਈ 1700 ਰੁਪਏ ਵਸੂਲ ਲਏ।  ਪਹਿਲਾਂ ਦੇ ਮਾਮਲੇ ਵਿਚ ਦੋ ਕੇਲਿਆਂ ਲਈ ਅਭਿਨੇਤਾ ਰਾਹੁਲ ਬੋਸ ਕੋਲੋਂ ਚੰਡੀਗੜ੍ਹ ਦੇ ਹੋਟਲ ਜੇਡਬਲਿਊ ਮੈਰੀਅਟ ਨੇ 442 ਰੁਪਏ ਵਸੂਲੇ ਸੀ। ਨਵਾਂ ਮਾਮਲਾ ਮੁੰਬਈ ਦੇ ਇੱਕ ਹੋਟਲ ਦਾ ਹੈ ਜਿੱਥੇ 'ਆਲ ਦਿ ਕਵੀਨਸ ਮੈਨ' ਦੇ ਲੇਖਕ ਕਾਰਤਿਕ ਧਰ ਨੇ ਦੋ ਉਬਲੇ ਆਂਡਿਆਂ ਦਾ ਆਰਡਰ ਦਿੱਤਾ। ਕਾਰਤਿਕ ਨੂੰ ਉਨ੍ਹਾਂ ਆਂਡਿਆਂ ਦਾ ਬਿਲ ਦੇਖ ਕੇ ਕਾਫੀ ਹੈਰਾਨ ਹੋਈ ਜਦੋਂ ਹੋਟਲ ਨੇ ਉਨ੍ਹਾਂ ਨੂੰ 1700 ਰੁਪਏ ਦਾ ਬਿਲ ਦੇ ਦਿੱਤਾ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ, ਮੁੰਬਈ ਦੇ ਫੋਰ ਸੀਜ਼ਨਸ ਹੋਟਲ ਵਿਚ ਦੋ ਆਂਡਿਆਂ ਲਈ 1700 ਰੁਪਏ। ਕਾਰਤਿਕ ਨੇ ਰਾਹੁਲ ਬੋਸ ਦੇ ਬਿਲ ਨੂੰ ਟੈਗ ਕਰਦਿਆਂ ਆਪਣੇ ਉਸ ਬਿਲ ਦੀ ਕਾਪੀ ਟਵਿਟਰ 'ਤੇ ਅਪਲੋਡ ਕਰਦਿਆਂ ਲਿਖਿਆ, ਭਾਈ ਅੰਦੋਲਨ ਕਰੇਂ ਕਿਆ? ਕਾਰਤਿਕ ਨੇ ਕਿਹਾ ਕਿ ਦੋ ਆਮਲੇਟ ਲਈ ਵੀ ਓਨੇ ਦਾ ਹੀ ਬਿਲ ਵਸੂਲਿਆ ਗਿਆ। ਉਨ੍ਹਾਂ ਨੇ ਦੋ ਆਮਲੇਟ ਦੇ ਬਿਲ ਨੂੰ ਵੀ ਟਵਿਟਰ 'ਤੇ ਅਪਲੋਡ ਕੀਤਾ। ਫਿਲਹਾਲ ਅਜੇ ਉਨ੍ਹਾਂ ਦੇ ਇਸ ਟਵੀਟ ਦਾ ਉਸ ਹੋਟਲ ਵਲੋਂ ਕੋਈ ਜਵਾਬ ਨਹੀਂ ਆਇਆ ਜਦ ਕਿ ਉਸ ਤੋਂ ਪਹਿਲਾਂ ਰਾਹੁਲ ਬੋਸ ਦੇ ਦੋ ਕੇਲਿਆਂ ਦਾ ਬਿਲ ਟਵਿਟਰ 'ਤੇ ਅਪਲੋਡ ਹੋਣ ਤੋਂ ਬਾਅਦ ਆਬਕਾਰੀ ਵਿਭਾਗ ਨੇ ਉਸ ਹੋਟਲ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ।