ਫਿਰੌਤੀ ਲਈ ਅਗਵਾ 16 ਸਾਲਾ ਪ੍ਰਭਕੀਰਤ ਦੀ ਦੋਸਤਾਂ ਨੇ ਹੀ ਕੀਤੀ ਹੱਤਿਆ
ਵੇਰਕਾ-  ਵੇਰਕਾ ਸਥਿਤ ਗੁਰੂ ਨਾਨਕਪੁਰਾ ਨਿਵਾਸੀ 16 ਸਾਲਾ ਪ੍ਰਭਕੀਰਤ ਸਿੰਘ ਦੀ ਇਸੇ ਖੇਤਰ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਨੇ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ। ਹੱਤਿਅ ਕਰਨ ਤੋਂ ਬਾਹਦ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ। ਇੰਨਾ ਹੀ ਨਹੀਂ ਪ੍ਰਭਕੀਰਤ ਦੀ ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਪ੍ਰਭਕੀਰਤ ਨੂੰ ਲੱਭਣ ਦੇ ਲਈ ਉਸ ਦੇ ਪਰਿਵਾਰ ਦੇ ਨਾਲ ਉਸ ਨੂੰ ਲੱਭਣ ਦਾ ਡਰਾਮਾ ਵੀ ਕਰਦੇ ਰਹੇ।  ਪੁਲਿਸ ਨੇ ਪ੍ਰਭਕੀਰਤ ਦੀ ਲਾਸ਼ ਨੂੰ ਨਹਿਰ ਤੋਂ ਬਰਾਮਦ ਕਰਕੇ ਚਾਰਾਂ ਮੁਲਜ਼ਮਾਂ ਦੇ ਖ਼ਿਲਾਫ਼ ਹੱÎਤਆ, ਲਾਸ਼ ਨੂੰ ਖੁਰਦ ਬੁਰਦ ਕਰਨ ਅਤੇ ਅਗਵਾ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਹਿਰਾਸਤ ਵਿਚ ਲੈ ਲਿਆ। ਮੁਢਲੀ ਪੁਛਗਿੱਛ ਵਿਚ  ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਫਿਰੌਤੀ ਦੇ ਲਈ ਪ੍ਰਭਕੀਰਤ ਨੂ ੰਅਗਵਾ ਕੀਤਾ ਸੀ। ਕਾਰ ਵਿਚ ਜਦ ਪ੍ਰਭਕੀਰਤ ਨੇ ਖੁਦ ਨੂੰ ਉਨ੍ਹਾਂ ਕੋਲੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਗਲ਼ਾ ਦਬਾ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ। ਪ੍ਰਭਕੀਰਤ ਦੇ ਪਿਤਾ ਬਲਜੀਤ ਸਿੰਘ ਚਵਿੰਡਾ ਦੇਵੀ ਪਿੰਡ ਦੇ ਸਰਕਾਰੀ ਸਕੂਲ ਵਿਚ ਟੀਚਰ ਹਨ ਜਦ ਕਿ ਮਾਂ ਲਵਲੀਨ ਕੌਰ ਬੀਡੀਪੀਓ ਦਫ਼ਤਰ ਵਿਚ ਕਲਰਕ ਹੈ। ਪ੍ਰਭਕੀਰਤ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਕਰੀਬ ਛੇ ਵਜੇ ਕ੍ਰਿਕਟ ਕਿਟ ਲੈ ਕੇ ਘਰ ਤੋਂ ਨਿਕਲਿਆ ਸੀ ਪ੍ਰੰਤੂ ਰਾਤ ਅੱਠ ਵਜੇ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ  ਭਾਲ ਸ਼ੁਰੂ ਕੀਤੀ। ਪਰਿਵਾਰ ਦੇ ਨਾਲ ਹੀ ਵੇਰਕਾ ਦੇ ਗੁਰੂ ਨਾਨਕੁਪਰਾ ਦੇ ਰਹਿਣ ਵਾਲੇ ਅਜੇ, ਗੋਵਿੰਦ, ਵਿੰਕੀ ਅਤੇ ਦੀਪੂ ਵੀ ਉਸ ਦੀ ਭਾਲ ਕਰਨ ਲੱਗ ਗਏ। ਇਹ ਚਾਰੇ ਜਣੇ ਪ੍ਰਭਕੀਰਤ ਸਿੰਘ ਦੇ ਨਾਲ ਅਕਸਰ  ਕ੍ਰਿਕਟ ਖੇਡਣ ਜਾਂਦੇ ਸਨ।