image caption:

ਸ਼ੋਅਰੂਮ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੇ ਮੋਬਾਈਲ ਚੋਰੀ

ਲੁਧਿਆਣਾ-  ਗਿਆਸਪੁਰਾ ਦੇ ਮਿੰਨੀ ਰੋਜ਼ ਗਾਰਡਨ ਦੇ ਨਜ਼ਦੀਕ ਮੰਗਲਵਾਰ ਤੜਕੇ ਡੀਐਨ ਮੋਬਾਈਲ ਸ਼ੋਅ ਰੂਮ ਦਾ ਸ਼ਟਰ ਤੋੜ ਕੇ ਅਣਪਛਾਤੇ ਲੋਕਾਂ ਨੇ ਕਰੀਬ ਸੱਤ ਲੱਖ ਰੁਪਏ ਦੇ ਮੋਬਾਈਲ ਅਤੇ ਹੋਰ ਸਮਾਨ ਚੋਰੀ ਕਰ ਲਿਆ। ਚੋਰੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋ ਫਰਾਰ ਹੋ ਗਏ। ਚੋਰੀ ਕਰਦੇ ਸਮੇਂ ਸਾਰੇ ਮੁਲਜ਼ਮ ਸੀਸੀਟੀਵੀ ਕੈਮਰੇ ਵਿਚ ਕੈਦ ਹੋਏ।   ਮੰਗਲਵਾਰ ਸਵੇਰੇ ਜਦ ਦੁਕਾਨ ਮਾਲਕ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੁਕਾਨ ਮਾਲਕ ਵਿਕਾਸ ਗੁਪਤਾ ਦੀ ਸ਼ਿਕਾਇਤ 'ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।  ਦੁਕਾਨ ਮਾਲਕ ਵਿਕਾਸ ਗੁਪਤਾ ਅਨੁਸਾਰ ਮੰਗਲਵਾਰ ਤੜਕੇ ਤਿੰਨ ਵਜੇ ਚੋਰਾਂ ਨੇ ਉਸ ਦੀ ਦੁਕਾਨ ਤੋਂ ਚੋਰੀ ਕੀਤੀ। ਮੁਲਜ਼ਮਾਂ ਨੇ ਪਹਿਲਾਂ ਦੁਕਾਨ ਦਾ ਸ਼ਟਰ ਤੋੜਿਆ ਅਤੇ ਉਸ ਤੋਂ ਬਾਅਦ ਅੰਦਰ ਵੜ ਗਏ।  ਅੰਦਰ ਤੋਂ ਮੁਲਜ਼ਮਾਂ ਨੇ ਨਵੇਂ ਅਤੇ ਪੁਰਾਣੇ ਸੌ ਦੇ ਕਰੀਬ ਮੋਬਾਈਨ ਫੋਨ, ਲੈਪਟਾਪ, ਵੀਹ ਹਜ਼ਾਰ ਦੀ ਨਕਦੀ, ਚੈਕ ਬੁਕ, ਏਟੀਐਮ ਕਾਰਡ ਅਤੇ ਸਮਾਨ ਚੋਰੀ ਕੀਤਾ ਸੀ। ਚੋਰੀ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋ ਫਰਾਰ ਹੋ ਗਏ। ਸਵੇਰੇ ਪੰਜ ਵਜੇ ਦੇ ਕਰੀਬ ਵਿਕਾਸ ਨੂੰ ਇਸ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਵਿਕਾਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮੌਕੇ ਤੇ ਪਹੁੰਚ ਕੇ ਪੁਲਿਸ ਨੇ ਦੁਕਾਨ ਦੇ ਅੰਦਰ ਅਤੇ ਆਸ ਪਾਸ ਦੀ ਕੈਮਰਿਆਂ ਦੀ ਫੁਟੇਜ ਖੰਗਾਲੀ। ਜਿਸ ਵਿਚ ਪੰਜ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ।