image caption:

ਸਿੱਖ ਪੰਜਾਬਣ ਇਟਲੀ ਵਿਚ ਪਹਿਲੀ ਵਾਰ ਮਿਊਂਸੀਪਲ 'ਚ ਵਿਸ਼ੇਸ਼ ਸਲਾਹਕਾਰ ਬਣੀ

ਕਿਰਮੋਨਾ,- ਇਟਲੀ ਵਿਚ ਭਾਰਤੀ ਮੂਲ ਦੀ ਪੰਜਾਬਣ ਨੂੰ ਜ਼ਿਲ੍ਹਾ ਕਿਰਮੋਨਾ ਅਧੀਨ ਪੈਂਦੇ ਮਿਊਂਸੀਪਲ ਪਿੰਡ ਪਦੇਰਨੋ ਪੈਨਕੇਲੀ ਵਿਖੇ ਸਰਕਾਰੀ ਤੌਰ 'ਤੇ ਵਿਸ਼ੇਸ਼ ਸਲਾਹਕਾਰ ਬਣਾਇਆ ਗਿਆ ਹੈ। ਰੇਮੀਤ ਸਿੰਘ ਵਿਦੇਸ਼ੀਆਂ ਲਈ ਖ਼ਾਸ ਕਰਕੇ ਭਾਰਤੀਆਂ ਲਈ ਕੌਂਸਲ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਹਿੰਦੀ ਜਾਂ ਪੰਜਾਬੀ ਵਿਚ ਅਨੁਵਾਦ ਕਰੇਗੀ। ਰੇਮੀਤ ਸਿੰਘ ਦੀ ਇਸ ਨਿਯੁਕਤੀ ਨਾਲ ਇਲਾਕੇ ਭਰ ਦੇ ਪਾਰਤੀ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਹੁਣ ਇਸ ਪੰਜਾਬਣ ਧੀ ਦੀ ਬਦੌਲਤ ਇਸ ਨਗਰ ਕੌਂਸਲ ਅਧੀਨ ਰਹਿੰਦੇ ਭਾਰਤੀ ਪੂਰੀ ਤਰ੍ਹਾਂ ਗੱਲ ਨੂੰ ਸਮਝ ਕੇ ਇਟਾਲੀਅਨ ਕਨੂੰਨ ਦੀ ਪੂਰਨ ਪਾਲਣਾ ਕਰਨਗੇ। ਰੇਮੀਤ ਸਿੰਘ ਬੇਸ਼ੱਕ ਇਟਲੀ ਦੀ ਜੰਮਪਲ ਹੈ ਪਰ ਜਿਸ ਵਧੀਆ ਢੰਗ ਮਾਂ ਬੋਲੀ ਪੰਜਾਬੀ ਨੂੰ ਬੋਲਦੀ ਹੈ, ਇਸ ਕਾਰਜ ਲਈ ਪਿਤਾ ਅਵਤਾਰ ਸਿੰਘ ਤੇ ਮਾਤਾ ਕਮਲਜੀਤ ਕੌਰ ਵਿਸ਼ੇਸ਼ ਵਧਾਈ ਦੇ ਪਾਤਰ ਹਨ। ਇਸ ਮੌਕੇ ਇਟਾਲੀਅਨ ਪੰਜਾਬੀ ਪ੍ਰੈਸ ਕਲੱਬ ਨਾਲ ਰੇਮੀਤ ਸਿੰਘ ਨੇ ਉਸ ਨੂੰ ਨਗਰ ਕੌਂਸਲ ਵਲੋਂ ਮਿਲੀ ਜ਼ਿੰਮੇਵਾਰੀ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਤਨਦੇਹੀ ਨਾਲ ਭਾਰਤੀ ਭਾਈਚਾਰੇ ਲਈ ਹਰ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਨਗਰ ਕੌਂਸਲ ਦੀ ਮੇਅਰ ਕਰੀਸਤੀਨ ਸਤਰੀਨਾਤੀ ਅਤੇ ਸਾਬਕਾ ਵਾਇਸ ਮੇਅਰ ਮੈਡਮ ਮਾਰਾ ਵਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਰੇਮੀਤ ਸਿੰਘ ਦੀ ਵਧੀਆ ਸੋਚ ਅਤੇ ਕਾਬਲੀਅਤ ਉਪਰ ਬਹੁਤ ਮਾਣ ਹੈ।