image caption:

ਕੇਜਰੀਵਾਲ ਸਰਕਾਰ ਵੱਲੋਂ ਸਿੱਖਾਂ ਤੇ ਪੰਜਾਬੀਆਂ ਲਈ ਵੱਡੇ ਫੈਸਲੇ

ਨਵੀਂ ਦਿੱਲੀ:ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਪ੍ਰੋਗਰਾਮਾਂ ਲਈ ਦਿੱਲੀ ਸਰਕਾਰ ਅਲੱਗ ਤੋਂ 10 ਕਰੋੜ ਰੁਪਏ ਦਾ ਫੰਡ ਮੁਹੱਈਆ ਕਰਾਏਗੀ। ਇਸ ਦੇ ਨਾਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ &rsquoਚ ਪੰਜਾਬੀ ਚੇਅਰ ਸਥਾਪਿਤ ਕਰਨ ਲਈ ਛੇਤੀ ਹੀ ਕੈਬਨਿਟ ਵਿੱਚ ਪ੍ਰਸਤਾਵ ਪਾਸ ਕੀਤਾ ਜਾਏਗਾ।
ਸ਼੍ਰੀ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਲਈ ਦਸਤਾਵੇਜ਼ੀ ਫ਼ਿਲਮ, ਨਾਟਕ, ਗੁਰਬਾਣੀ ਸੰਗੀਤ ਸਮਾਗਮ ਕੌਮਾਂਤਰੀ ਸੈਮੀਨਾਰ ਲਾਈਟ ਐਂਡ ਸਾਊਂਡ ਸ਼ੋਅ, ਕੌਫੀ ਟੇਬਲ ਬੁੱਕ ਤੇ ਪ੍ਰਦਰਸ਼ਨੀ ਸਮੇਤ ਕਈ ਪ੍ਰੋਗਰਾਮ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰਵਾਏ ਜਾਣਗੇ।
ਇਹ ਫ਼ੈਸਲੇ ਮੰਗਲਵਾਰ ਨੂੰ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ ਹੇਠ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਨਾਲ ਹੋਈ ਬੈਠਕ ਵਿੱਚ ਲਏ ਗਏ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ &rsquoਚ ਪੰਜਾਬੀ ਚੇਅਰ ਲਈ ਕੈਬਨਿਟ ਜਲਦੀ ਫ਼ੈਸਲਾ ਕਰੇਗੀ। ਪੰਜਾਬੀ ਅਕਾਦਮੀ ਦਿੱਲੀ ਦੀ ਬੇਨਤੀ &rsquoਤੇ ਉਪ ਮੁੱਖ ਮੰਤਰੀ ਨੇ ਦਿੱਲੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਦੇ ਜੀਵਨ &rsquoਤੇ ਅਧਾਰਤ ਡਿਜੀਟਲ ਲਾਇਬ੍ਰੇਰੀ/ਮਿਊਜ਼ੀਅਮ ਬਣਾਉਣ &rsquoਤੇ ਸਹਿਮਤੀ ਪ੍ਰਗਟ ਕੀਤੀ ਤੇ ਸਬੰਧਤ ਅਧਿਕਾਰੀਆਂ ਨੂੰ ਜਗ੍ਹਾ ਵੇਖਣ ਦੇ ਆਦੇਸ਼ ਦਿੱਤੇ।
ਸਿਸੋਦੀਆ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦੇ ਸਾਂਝੇ ਸਨ। ਅੱਜ ਦੇ ਦੌਰ ਵਿੱਚ ਉਨ੍ਹਾਂ ਦੇ ਉਪਦੇਸ਼ਾਂ ਦਾ ਮਹੱਤਵ ਹੋਰ ਵੱਧ ਜਾਂਦਾ ਹੈ। ਉਨ੍ਹਾਂ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਤੇ ਕੇਵਲ ਸਿੱਖ ਹੀ ਨਹੀਂ ਹੋਰ ਧਰਮਾਂ ਦੇ ਲੋਕ ਵੀ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ।
ਸਾਬਕਾ ਵਿਧਾਇਕ ਤੇ ਪੰਜਾਬੀ ਅਕਾਦਮੀ ਦੇ ਉਪ ਪ੍ਰਧਾਨ ਜਰਨੈਲ ਸਿੰਘ ਸਹਿਤ ਤਮਾਮ ਅਕਾਦਮੀ ਮੈਂਬਰਾਂ ਨਾਲ ਹੋਈ ਬੈਠਕ &rsquoਚ ਪੰਜਾਬੀ ਅਧਿਆਪਕਾਂ ਦਾ ਮੁੱਦਾ ਵੀ ਉੱਠਿਆ, ਜਿਸ &rsquoਤੇ ਉੱਪ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਸ ਦਾ ਹੱਲ ਕੱਢ ਲਿਆ ਜਾਵੇਗਾ। ਇਸ ਸਬੰਧ ਵਿੱਚ ਸਿੱਖਿਆ ਨਿਰਦੇਸ਼ਾਲਿਆਂ ਨੂੰ ਜ਼ਰੂਰੀ ਨਿਰਦੇਸ਼ ਦੇ ਦਿੱਤੇ ਗਏ ਹਨ।