image caption:

'ਚੰਦਰਯਾਨ-2' ਦੀ ਚੰਨ ਵੱਲ ਇੱਕ ਹੋਰ ਪੁਲਾਂਘ, ਇਸਰੋ ਦੀ ਅਭਿਆਨ ਪ੍ਰਕਿਰਿਆ ਸਫਲ

ਬੰਗਲੁਰੂ: ਚੰਦਰਮਾ ਤੱਕ ਪਹੁੰਚਣ ਦਾ ਭਾਰਤ ਦਾ ਸੁਪਨਾ ਹੌਲ਼ੀ-ਹੌਲ਼ੀ ਸਾਕਾਰ ਹੁੰਦਾ ਜਾਪ ਰਿਹਾ ਹੈ। ਦੇਸ਼ ਦਾ ਦੂਜਾ ਚੰਦਰਮਾ ਮਿਸ਼ਨ 'ਚੰਦਰਯਾਨ-2' ਬੁੱਧਵਾਰ ਨੂੰ ਧਰਤੀ ਦੀ ਕਲਾਸ ਛੱਡ ਗਿਆ ਤੇ ਹੁਣ ਇਹ ਚੰਦਰਮਾ ਵੱਲ ਵਧ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਵਿਗਿਆਨੀਆਂ ਨੇ ਇਸ ਨੂੰ ਚੰਦਰਮਾ ਦੇ ਰਾਹ ਉੱਤੇ ਪਾਉਣ ਲਈ ਇੱਕ ਮਹੱਤਵਪੂਰਨ ਮਿਸ਼ਨ ਪ੍ਰਕਿਰਿਆ ਕੀਤੀ।

ਪੁਲਾੜ ਏਜੰਸੀ ਨੇ ਕਿਹਾ ਹੈ ਕਿ ਉਸ ਨੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 2.21 ਵਜੇ ਅਭਿਆਨ ਪ੍ਰਕਿਰਿਆ &lsquoਟ੍ਰਾਂਸ ਲੂਨਰ ਇਨਸਰਸ਼ਨ&rsquo (ਟੀਐਲਆਈ) ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਚੰਦਰਯਾਨ-2 ਸਫਲਤਾਪੂਰਵਕ &lsquoਲੂਨਰ ਟਰਾਂਸਫਰ ਟਰਾਜੈਕਟਰੀ&rsquo ਵਿੱਚ ਦਾਖਲ ਹੋ ਗਿਆ। ਚੰਦਰਯਾਨ -2 ਦੇ 20 ਅਗਸਤ ਨੂੰ ਚੰਦਰਮਾ ਦੀ ਕਲਾਸ ਤਕ ਪਹੁੰਚਣ ਤੇ 7 ਸਤੰਬਰ ਨੂੰ ਚੰਦਰਮਾ ਦੀ ਸਤ੍ਹਾ &lsquoਤੇ ਉਤਰੇ ਜਾਣ ਦੀ ਉਮੀਦ ਹੈ।

ਮਿਸ਼ਨ ਚੰਦਰਯਾਨ ਦੀ ਲੌਂਚਿੰਗ 22 ਜੁਲਾਈ ਨੂੰ ਤੈਅ ਸਮੇਂ 2:43 ਵਜੇ ਹੋਈ। ਚੰਦਰਯਾਨ-2 ਨੂੰ ਚੇਨਈ ਤੋਂ ਕਰੀਬ 100 ਕਿਮੀ ਦੂਰ ਸਤੀਸ਼ ਧਵਨ ਪੁਲਾੜ ਕੇਂਦਰ &lsquoਚ ਦੂਜੇ ਲੌਂਚ ਪੈਡ ਨਾਲ ਲਾਂਚ ਕੀਤਾ ਗਿਆ। ਇਸ ਮਿਸ਼ਨ &lsquoਚ 978 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਰਾਹੀਂ 11 ਸਾਲ ਬਾਅਦ ਇਸਰੋ ਵੱਲੋਂ ਚੰਨ &lsquoਤੇ ਭਾਰਤ ਦਾ ਝੰਡਾ ਲਹਿਰਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ। ਇਸ ਤੋਂ ਪਹਿਲਾਂ 2008 &lsquoਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ।

ਚੰਦਰਯਾਨ-2 ਨੂੰ ਤਿੰਨ ਹਿੱਸਿਆਂ &lsquoਚ ਵੰਡਿਆ ਗਿਆ ਹੈ। ਪਹਿਲਾ ਆਰਬਿਟਰ ਹੈ ਜੋ ਚੰਨ ਦੇ ਨੇੜੇ ਰਹੇਗਾ। ਦੂਜਾ ਹੈ ਲੈਂਡਰ ਜੋ ਇਸ ਦੀ ਧਰਤੀ &lsquoਤੇ ਉਤਰੇਗਾ ਤੇ ਤੀਜਾ ਰੋਵਰ ਹੈ ਜੋ ਇਸ ਦੇ ਆਲੇ-ਦੁਆਲੇ ਘੁੰਮੇਗਾ। ਇਹ ਆਪਣਾ 3 ਲੱਖ 84 ਹਜ਼ਾਰ ਕਿਮੀ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੰਨ &lsquoਤੇ ਉਤਰੇਗਾ।

ਚੰਦਰਯਾਨ -2 ਨੂੰ ਚੰਨ ਦੀ ਧਰਤੀ &lsquoਤੇ ਲੈਂਡ ਕਰਨ &lsquoਚ ਕਰੀਬ 48 ਦਿਨ ਲੱਗਣਗੇ। ਇਹ ਮਿਸ਼ਨ ਇਸਰੋ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਇਸਰੋ ਚੰਨ &lsquoਤੇ ਰੋਵਰ ਉਤਾਰ ਰਿਹਾ ਹੈ। ਇਸ ਮਿਸ਼ਨ ਦੇ ਕਾਮਯਾਬ ਹੋਣ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਹੋ ਜਾਵੇਗਾ, ਜਿਸ ਦਾ ਰੋਵਰ ਦੂਜੇ ਗ੍ਰਹਿ &lsquoਤੇ ਉਤਰੇਗਾ।