image caption:

ਮੁਕੇਸ਼ ਅੰਬਾਨੀ ਦੀ ਕਮਾਈ ਨੇ ਤੋੜੇ ਰਿਕਾਰਡ

ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਨੈੱਟਵਰਥ &lsquoਚ ਮੰਗਲਵਾਰ ਨੂੰ 4.45 ਅਰਬ ਡਾਲਰ ਯਾਨੀ ਕਰੀਬ 31595 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ ਹਰ ਰੋਜ਼ ਅਪਡੇਟ ਕਰਨ ਵਾਲੀ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 49.9 ਅਰਬ ਡਾਲਰ ਹੋ ਗਈ ਹੈ।

ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ &lsquoਚ ਤੇਜ਼ੀ ਕਰਕੇ ਕੰਪਨੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਨੂੰ ਫਾਇਦਾ ਹੋਇਆ। ਰਿਲਾਇੰਸ ਦਾ ਸ਼ੇਅਰ ਮੰਗਲਵਾਰ ਨੂੰ ਬੀਐਸਈ &lsquoਤੇ 10% ਵਾਧੇ ਦੇ ਨਾਲ 1275 ਰੁਪਏ &lsquoਤੇ ਬੰਦ ਹੋਇਆ। ਰਿਲਾਇੰਸ ਦੀ ਏਜੀਐਮ &lsquoਚ ਸੋਮਵਾਰ ਨੂੰ ਮੁਕੇਸ਼ ਅੰਬਾਨੀ ਨੇ ਕੰਪਨੀ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ ਸੀ। ਇਸ ਲਈ ਮੰਗਲਵਾਰ ਨੂੰ ਸ਼ੇਅਰ ਚੜ੍ਹੇ।


ਮੁਕੇਸ਼ ਅੰਬਾਨੀ ਬਲੂਮਬਰਗ ਬਿਲੇਨੀਅਰ ਇੰਡੈਕਸ &lsquoਚ ਸੋਮਵਾਰ ਤਕ 18ਵੇਂ ਨੰਬਰ &lsquoਤੇ ਸੀ। ਹੁਣ ਉਹ 15ਵੇਂ ਸਥਾਨ &lsquoਤੇ ਆ ਗਏ ਹਨ। ਟੌਪ 50 &lsquoਚ ਅੰਬਾਨੀ ਤੋਂ ਇਲਾਵਾ ਭਾਰਤ ਦੇ ਸਿਰਫ ਅਜੀਮ ਪ੍ਰੇਮਜੀ ਹਨ ਤੇ ਟੌਪ 100 &lsquoਚ ਸਿਰਫ ਚਾਰ ਭਾਰਤੀ ਹਨ।