image caption:

ਆਵਾਰਾ ਕੁੱਤਿਆਂ ਨੇ ਨਾ ਉੱਤਰਣ ਦਿੱਤਾ ਹਵਾਈ ਅੱਡੇ 'ਤੇ ਜਹਾਜ਼, ਜਾਂਚ ਦੇ ਹੁਕਮ

ਨਵੀਂ ਦਿੱਲੀ: ਏਅਰ ਇੰਡੀਆ ਦੇ ਰਨਵੇ &lsquoਤੇ ਮੰਗਲਵਾਰ ਨੂੰ ਆਵਾਰਾ ਕੁੱਤਿਆਂ ਦੀ ਮੌਜੂਦਗੀ ਕਰਕੇ ਏਅਰ ਇੰਡੀਆ ਦੀ ਮੁੰਬਈ-ਗੋਆ ਫਲਾਈਟ ਲੈਂਡ ਨਹੀਂ ਕਰ ਸਕੀ। ਇਸ ਮਾਮਲੇ &lsquoਚ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇੱਕ ਯਾਤਰੀ ਨੇ ਟਵੀਟ ਕਰ ਮਾਮਲਾ ਜਨਤਕ ਕੀਤਾ ਹੈ।
ਫਲਾਈਟ &lsquoਚ ਸਵਾਰ ਯਾਤਰੀ ਗੋਵਿੰਦ ਗਾਂਵਕਰ ਨਾਂ ਦੇ ਯਾਰਤੀ ਨੇ ਟਵੀਟ ਕੀਤਾ ਕਿ ਉਹ ਮੁੰਬਈ ਤੋਂ ਗੋਆ ਜਾਣ ਵਾਲੀ ਫਲਾਈਟ &lsquoਚ ਸਵਾਰ ਸੀ। ਰਨਵੇ &lsquoਤੇ ਕੁੱਤਿਆਂ ਨੂੰ ਦੇਖਕੇ ਪਾਇਲਟ ਨੇ &lsquoਟੱਚਡਾਉਨ&rsquo ਦੇ ਕੁਝ ਸਮਾਂ ਪਹਿਲਾਂ ਹੀ ਲੈਂਡਿੰਗ ਰੋਕ ਦਿੱਤੀ। ਜਹਾਜ਼ ਕਰੀਬ 15 ਮਿੰਟ ਤੋਂ ਬਾਅਦ ਰਨਵੇ &lsquoਤੇ ਉਤਾਰਿਆ ਗਿਆ। ਪਾਇਲਟ ਨੇ ਦੱਸਿਆ ਕਿ ਰਨਵੇ &lsquoਤੇ ਪੰਜ-ਛੇ ਕੁੱਤੇ ਸੀ। ਇਹ ਪ੍ਰੇਸ਼ਾਨੀ ਵਾਲੀ ਗੱਲ ਹੈ।
ਸੰਪਰਕ ਕਰਨ &lsquoਤੇ ਗੋਆ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਥਿਤ ਘਟਨਾ ਦੀ ਜਾਂਚ ਕੀਤੀ ਜਾਵੇਗੀ। ਇਸ &lsquoਚ ਵਿਧਾਨ ਸਭਾ &lsquoਤੇ ਵਿਰੋਧੀ ਧਿਰ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਦਿਗੰਬਰ ਕਾਮਤ ਨੇ ਨਾਗਰਿਕ ਉਡਾਣ ਡਾਇਰੈਕਟਰ ਤੋਂ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਹੈ।

ਘਟਨਾ ਬਾਰੇ ਇੰਡੀਅਨ ਨੇਵੀ ਨੇ ਕਿਹਾ ਹੈ ਕਿ ਆਈਐਨਐਸ ਹੰਸਾ ਨੇ ਕੁੱਤਿਆਂ ਤੇ ਪੰਛੀਆਂ ਨੂੰ ਰਨਵੇ ਤੋਂ ਦੂਰ ਰੱਖਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਇਸ ਲਈ ਦਿਨ &lsquoਚ ਭਾਰੀ ਗਿਣਤੀ &lsquoਚ ਲੋਕਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਗੋਆ ਦੇ ਡਾਬੋਲਿਮ ਏਅਰਪੋਰਟ ਦੀ ਦੇਖਰੇਖ ਅਤੇ ਸੁਰੱਖਿਆ ਦਾ ਜਿੰਮਾ ਇੰਡੀਅਨ ਨੇਵੀ ਕੋਲ ਹੈ।