image caption:

ਜੀ-7 ਵਿੱਚ ਹਿੱਸਾ ਲੈਣ ਬਰਤਾਨੀਆ ਪੁੱਜੇ ਅਮਰੀਕੀ ਰਾਸ਼ਟਰਪਤੀ ਬਾਇਡਨ

ਲੰਡਨ- ਅਮਰੀਕਾ ਦਾ ਰਾਸ਼ਟਰਪਤੀ ਬਣਨ ਮਗਰੋਂ ਜੋਅ ਬਾਇਡਨ ਆਪਣੇ ਪਹਿਲੇ ਵਿਦੇਸ਼ ਦੌਰੇ  ਤੇ ਬਰਤਾਨੀਆ ਪਹੁੰਚ ਗਏ, ਜਿੱਥੇ ਉਹ ਕਾਰਨਵੈਲ  ਚ ਹੋਣ ਵਾਲੇ ਜੀ-7 ਸੰਮੇਲਨ ਵਿੱਚ ਹਿੱਸਾ ਲੈਣਗੇ। ਇਹ ਸੰਮੇਲਨ 11 ਤੋਂ 13 ਜੂਨ ਤੱਕ ਚੱਲੇਗਾ। ਉਨ੍ਹਾਂ ਦੀ ਇਹ ਯਾਤਰਾ ਕਈ ਅਰਥਾਂ ਵਿੱਚ ਬੇਹੱਦ ਖਾਸ ਹੈ।

ਦੱਸ ਦੇਈਏ ਕਿ ਜੀ-7 ਵਿੱਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬਰਤਾਨੀਆ ਅਤੇ ਅਮਰੀਕਾ ਸ਼ਾਮਲ ਹੈ। ਜੀ-7 ਸੰਮੇਲਨ ਭਾਵੇਂ ਤਿੰਨ ਦਿਨ ਦਾ ਹੋਵੇ, ਪਰ ਬਾਇਡਨ ਦਾ ਇਹ ਦੌਰਾ ਇਸ ਤੋਂ ਕਾਫ਼ੀ ਲੰਬਾ ਹੈ। ਬਾਇਡਨ ਜੀ-7 ਸੰਮੇਲਨ ਤੋਂ ਬਾਅਦ ਜਿਵਾ ਵਿੱਚ 16 ਜੂਨ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ। ਕਾਫ਼ੀ ਲੰਬੇ ਸਮੇਂ ਤੋਂ ਅਮਰੀਕਾ ਅਤੇ ਰੂਸ ਵਿਚਾਲੇ ਖਰਾਬ ਚੱਲ ਰਹੇ ਸਬੰਧਾਂ ਨੂੰ ਦੇਖਦੇ ਹੋਏ ਇਹ ਮੁਲਾਕਾਤ ਕਾਫ਼ੀ ਖਾਸ ਹੋਣ ਵਾਲੀ ਹੈ। ਇਸ ਦੌਰਾਨ ਦੋਵੇਂ ਹੀ ਆਗੂ ਆਪਣੇ ਵਿਵਾਦਤ ਮੁੱਦਿਆਂ ਨੂੰ ਆਹਮੋ-ਸਾਹਮਣੇ ਖੁੱਲ ਕੇ ਰੱਖਣਗੇ।