image caption:

ਕੋਰੋਨਾ ਦੀ ਤੀਜੀ ਲਹਿਰ ਜ਼ਿਆਦਾਤਰ ਬੱਚਿਆਂ ਨੂੰ ਸੰਕ੍ਰਮਿਤ ਨਹੀਂ ਕਰ ਸਕੇਗੀ

ਕੋਰੋਨਾ ਦੀ ਤੀਜੀ ਲਹਿਰ ਜ਼ਿਆਦਾਤਰ ਬੱਚਿਆਂ ਨੂੰ ਸੰਕ੍ਰਮਿਤ ਨਹੀਂ ਕਰ ਸਕੇਗੀ ਕਿਉਂਕਿ ਜ਼ਿਆਦਾਤਰ ਬੱਚਿਆਂ ਵਿਚ ਐਂਟੀਬਾਡੀ ਵਿਕਸਿਤ ਹੋ ਚੁੱਕੀ ਹੈ। ਇਹ ਦਾਅਵਾ ਹੈ ਕੋਲਕਾਤਾ ਦੇ ਇੰਸਟੀਚਿਊਟ ਆਫ ਚਾਈਲਡ ਹੈਲਥ ਦੇ ਡਾਕਟਰਾਂ ਦਾ। ਐਂਟੀ ਬਾਡੀਜ਼ ਦਾ ਮਤਲਬ ਮਜ਼ਬੂਤ ਇਮਊਨਿਟੀ ਹੁੰਦਾ ਹੈ। ਸਰੀਰ ਆਮ ਤੌਰ  ਤੇ ਦੋ ਤਰ੍ਹਾਂ ਨਾਲ ਪ੍ਰਤੀਰੋਧਕ ਸਮਰੱਥਾ ਵਿਕਸਤ ਕਰਦਾ ਹੈ। ਪਹਿਲਾਂ ਕਿਸੇ ਬਿਮਾਰੀ ਤੋਂ ਸੰਕ੍ਰਮਿਤ ਹੋਣ ਤੋਂ ਬਾਅਦ ਅਤੇ ਦੂਸਰਾ ਉਸੇ ਬਿਮਾਰੀ ਦਾ ਟੀਕਾ ਲਗਾਏ ਜਾਣ ਤੋਂ ਬਾਅਦ। ਇਹੀ ਹਾਲ ਕੋਵਿਡ 19 ਦਾ ਵੀ ਹੈ। ਹਾਲ ਹੀ ਵਿਚ ਇੰਸਟੀਚਿਊਟ ਆਫ ਚਾਈਲਡ ਹੈਲਥ  ਚ 18 ਸਾਲ ਤੋਂ ਘੱਟ ਉਮਰ ਦੇ 100 ਬੱਚਿਆਂ ਲਈ ਕੋਰੋਨਾ ਟੀਕਾ ਦਾ ਟਰਾਇਲ ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ 50 ਤੋਂ ਵੱਧ ਬੱਚਿਆਂ ਨੂੰ ਜਾਈਡਸ ਕੈਡਿਲਾ ਦਾ ਟੀਕਾ ਨਹੀਂ ਲਗਾਇਆ ਜਾ ਸਕਿਆ ਕਿਉਂਕਿ ਉਨ੍ਹਾਂ ਦੇ ਸਰੀਰ  ਚ ਲੋੜੀਂਦੀ ਮਾਤਰਾ ਵਿਚ ਐਂਟੀਬਾਡੀ ਪਾਈ ਗਈ।