image caption:

ਟੋਕੀਓ ਓਲੰਪਿਕ ਵਿਚ ਪੰਜਾਬ ਦੇ 15 ਖਿਡਾਰੀ ਲੈਣਗੇ ਹਿੱਸਾ

ਟੋਕੀਓ - ਟੋਕੀਓ ਓਲੰਪਿਕ ਦੇ ਆਯੋਜਨ  ਤੇ ਲਗਾਤਾਰ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਵਿਚਾਲੇ ਬੀਤੇ ਦਿਨੀ ਟੋਕੀਓ ਓਲੰਪਿਕ ਆਯੋਜਨਕਰਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਖੇਡ ਪਿੰਡ ਕੰਪਲੈਕਸ ਵਿਚ ਕੋਰੋਨਾ ਇਨਫੈਕਸ਼ਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਖੇਡਾਂ ਦੇ ਮਹਾਕੁੰਭ ਦੀ ਸ਼ੁਰੂਆਤ 23 ਜੁਲਾਈ ਨਾਲ ਹੋਣੀ ਹੈ। ਖੇਡ ਪਿੰਡ ਵਿਚ ਕੋਰੋਨਾ ਦਾ ਮਾਮਲਾ ਆਉਣ  ਤੇ ਓਲੰਪਿਕ ਦੇ ਆਯੋਜਨ  oਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਹਾਲਾਂਕਿ ਕੋਵਿਡ-19 ਸੰਸਾਰਕ ਮਹਾਮਾਰੀ ਦੇ ਦੇਖਦੇ ਹੋਏ ਟੋਕੀਓ ਵਿਚ 6 ਹਫਤੇ ਦਾ ਕੋਰੋਨਾ ਐਮਰਜੈਂਸੀ ਲਾਗੂ ਹੈ।

ਇਸ ਵਾਰ ਖਾਸ ਗੱਲ ਗੱਲ ਇਹ ਵੀ ਹੈ ਕਿ ਟੋਕੀਓ ਓਲੰਪਿਕ ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ ਓਲੰਪਿਕ ਜਾਣ ਵਾਲੇ ਖਿਡਾਰੀਆਂ ਚੋਂ ਪੰਜਾਬ ਦੀ ਦੂਸਰੀ ਸਭ ਤੋਂ ਵੱਡੀ ਟੀਮ ਹੈ। 15 ਪੰਜਾਬੀ ਖਿਡਾਰੀ ਓਲੰਪਿਕ  ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਸਭ ਤੋਂ ਜ਼ਿਆਦਾ ਹਰਿਆਣਾ ਦੇ ਖਿਡਾਰੀ ਓਲੰਪਿਕ ਚ ਹਿੱਸਾ ਲੈਣਗੇ। ਜਪਾਨ ਦੇ ਟੋਕੀਓ ਚ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ।

ਇਹ ਹਨ ਇਨ੍ਹਾਂ ਦੇ ਨਾਮ
ਹਾਕੀ : ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ ਤੇ ਗੁਰਜੀਤ
ਕੌਰਸ਼ੂਟਿੰਗ: ਅੰਜੁਮ ਮੌਦਗਿਲ ਤੇ ਅੰਗਦ ਵੀਰ ਸਿੰਘ
ਮੁੱਕੇਬਾਜ਼ੀ: ਸਿਮਰਨਜੀਤ ਕੌਰ
ਅਥਲੈਟਿਕਸ: ਕਮਲਪ੍ਰੀਤ ਕੌਰ, ਤੇਜਿੰਦਰਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ।