image caption: -ਰਜਿੰਦਰ ਸਿੰਘ ਪੁਰੇਵਾਲ

ਸੌਦਾ ਸਾਧ ਦੀਆਂ ਸਰਕਾਰੀ ਪ੍ਰਬੰਧ ਵਿਚ ਡੂੰਘੀਆਂ ਜੜਾਂ

  ਸੌਦਾ ਸਾਧ ਜੋ ਬਲਤਕਾਰ ਤੇ ਕਤਲ ਦੇ ਦੋਸ਼ਾਂ ਵਿਚ ਫਸਿਆ ਉਮਰ ਕੈਦ ਭੋਗ ਰਿਹਾ ਹੈ , ਉਸਦੀਆਂ ਜੜਾਂ ਹਾਲੇ ਵੀ ਸਰਕਾਰੀ ਪ੍ਰਬੰਧ ਵਿਚ ਡੂੰਘੀਆਂ  ਹਨ| ਹੁਣੇ ਜਿਹੇ ਦੋ ਘਟਨਾਵਾਂ ਤੋਂ ਸਿਧ ਹੋ ਚੁਕਾ ਹੈ ਜਿਵੇਂ ਉਹ ਸਰਕਾਰੀ ਮਹਿਮਾਨ ਹੋਵੇ|ਬਲਾਤਕਾਰ ਅਤੇ ਕਤਲ ਕੇਸ ਵਿੱਚ ਪੰਚਕੂਲਾ ਵਿਖੇ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ, ਜਦੋਂ ਹਾਈਕੋਰਟ ਨੇ ਰਣਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਸੀਬੀਆਈ ਦੇ ਫੈਸਲੇ ਉਪਰ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ| ਡੇਰੇ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਦੇ ਫੈਸਲੇ ਤੋਂ ਦੋ ਦਿਨ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਨੇ ਸੀਬੀਆਈ ਦੇ ਫੈਸਲੇ &rsquoਤੇ ਰੋਕ ਲਗਾ ਦਿੱਤੀ ਹੈ| ਇਹ ਹੁਕਮ ਹਾਈਕੋਰਟ ਵੱਲੋਂ ਰਣਜੀਤ ਸਿੰਘ ਦੇ ਬੇਟੇ ਦੀ ਪਟੀਸ਼ਨ &rsquoਤੇ ਸੁਣਵਾਈ ਦੌਰਾਨ ਕੀਤੇ ਹਨ| ਪੰਚਕੂਲਾ ਸੀਬੀਆਈ ਅਦਾਲਤ ਵਿੱਚ ਚੱਲ ਰਹੇ ਮਾਮਲੇ ਵਿੱਚ ਫੈਸਲਾ 27 ਅਗਸਤ ਨੂੰ ਆਉਣਾ ਸੀ| ਪਰ ਰਣਜੀਤ ਸਿੰਘ ਦੇ ਬੇਟੇ ਨੇ ਬੀਤੇ ਸੋਮਵਾਰ ਨੂੰ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਦਿਆਂ ਕਿਹਾ ਕਿ ਉਸਨੂੰ ਸੀਬੀਆਈ ਜੱਜ ਅਤੇ ਵਕੀਲ ਉੱਤੇ ਭਰੋਸਾ ਨਹੀਂ ਹੈ| 
  ਇਸ ਮਾਮਲੇ &rsquoਚ ਰਾਮ ਰਹੀਮ ਅਤੇ ਹੋਰਾਂ ਖਿਲਾਫ ਦੋਸ਼ ਹਨ| ਦਾਖ਼ਲ ਪਟੀਸ਼ਨ ਵਿੱਚ ਰਣਜੀਤ ਸਿੰਘ ਦੇ ਬੇਟੇ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ ਜੱਜ, ਰਾਮ ਰਹੀਮ ਨੂੰ ਰਾਹਤ ਦੇ ਸਕਦੇ ਹਨ| ਇਸ ਲਈ ਜੱਜ ਤੋਂ ਮਾਮਲਾ ਲਓ ਅਤੇ ਕਿਸੇ ਹੋਰ ਨੂੰ ਦੇ ਦਿਓ| ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ ਫੈਸਲੇ &rsquoਤੇ 27 ਅਗਸਤ ਤੱਕ ਰੋਕ ਲਗਾ ਦਿੱਤੀ ਹੈ, ਅਗਲੀ ਸੁਣਵਾਈ 27 ਅਗਸਤ ਨੂੰ ਹੋਵੇਗੀ| ਇਸ ਤੋਂ ਇਲਾਵਾ ਅਦਾਲਤ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ| ਸੀਬੀਆਈ ਨੂੰ ਹਲਫ਼ਨਾਮਾ ਦਾਇਰ ਕਰਨ ਦੇ ਆਦੇਸ਼ ਦਿੱਤੇ ਹਨ|  ਇਸ ਦਾ ਨਤੀਜਾ ਕੀ ਆਉਂਦਾ ਹੈ ਆਉਣ ਵਾਲਾ ਸਮਾਂ ਦਸੇਗਾ| ਪਰ ਜਿਹੜੇ ਦੋਸ਼ ਸੀਬੀਆਈ ਅਦਾਾਲਤ ਉਪਰ ਲਗੇ ਹਨ, ਉਸ ਤੋਂਂ  ਜਾਹਿਰ ਹੈ ਕਿ ਸੀਬੀਆਈ ਅਦਾਲਤ ਵੀ ਸ਼ੱਕ ਦੇ ਦਾਇਰੇ ਵਿਚ ਹੈ| ਇਹ ਇਨਸਾਫ ਉਪਰ ਵਡਾ ਪ੍ਰਸ਼ਨ ਚਿੰਨ ਹੈ| ਦੂਸਰਾ ਸੌਦਾ ਸਾਧ ਆਪਣੀ ਮਾਇਆ ਤੇ ਸਿਆਸੀ ਪ੍ਰਭਾਵ ਬਦਲਕੇ ਡੇਰਾ ਮੁਖੀ ਪੁਲਿਸ ਅਫਸਰਸ਼ਾਹੀ ਨੂੰ ਭ੍ਰਿਸ਼ਟ ਕਰ ਰਿਹਾ ਹੈ| ਦਿੱਲੀ ਏਮਜ਼ ਤੋਂ ਰੋਹਤਕ ਸੁਨਾਰੀਆ ਜੇਲ੍ਹ ਆਉਂਦੇ ਸਮੇਂ ਡੇਰਾ ਮੁਖੀ ਗੁਰਮੀਤ ਨੂੰ ਸਪੈਸ਼ਲ ਗੈਸਟ ਨਾਲ ਮਿਲਵਾਉਣ ਦੇ ਮਾਮਲੇ &rsquoਚ ਡੀਐੱਸਪੀ ਮੇਹਮ ਸ਼ਮਸ਼ੇਰ ਸਿੰਘ &rsquoਤੇ ਗਾਜ਼ ਡਿੱਗੀ ਹੈ| ਦੋਸ਼ ਹੈ ਕਿ ਸੁਰੱਖਿਆ ਦੇ ਓਵਰਆਲ ਇੰਚਾਰਜ ਰਹੇ ਡੀਐੱਸਪੀ ਨੇ ਵਾਪਸ ਪਰਤਦੇ ਸਮੇਂ ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ, ਜਿਸ ਵਿਚ ਔਰਤਾਂ ਵੀ ਸ਼ਾਮਲ ਸਨ| ਡੀਐਸਪੀ ਉਪਰ ਡੇਰਾ ਮੁਖੀ ਕੋਲੋਂ ਪੈਸੇ ਲੈਣ ਦੇ ਦੋਸ਼ ਲਗੇ ਹਨ| ਪਿਛਲੇ ਦਿਨੀਂ ਇਹ ਮਾਮਲਾ ਸੁਰਖੀਆਂ &rsquoਚ ਆਇਆ, ਜਿਸ ਤੋਂ ਬਾਅਦ ਹੁਣ ਹੈੱਡਕੁਆਰਟਰ ਤੋਂ ਡੀਐੱਸਪੀ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ| ਅਸਲ &rsquoਚ ਸਾਧਵੀਆਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ &rsquoਚ ਡੇਰਾ ਮੁਖੀ ਗੁਰਮੀਤ 20 ਸਾਲਾਂ ਦੀ ਸਜ਼ਾ ਕੱਟ ਰਿਹਾ ਹੈ, ਜਿਹੜਾ ਸੁਨਾਰੀਆ ਜੇਲ੍ਹ &rsquoਚ ਬੰਦ ਹੈ| 17 ਜੁਲਾਈ ਨੂੰ ਕੁਝ ਟੈਸਟ ਕਰਾਉਣ ਲਈ ਡੇਰਾ ਮੁਖੀ ਨੂੰ ਭਾਰੀ ਸੁਰੱਖਿਆ ਵਿਚਾਲੇ ਦਿੱਲੀ ਸਥਿਤ ਏਮਜ਼ ਹਸਪਤਾਲ &rsquoਚ ਲਿਜਾਂਦਾ ਗਿਆ ਸੀ| ਦਿੱਲੀ ਜਾਣ ਤੇ ਆਉਣ ਦੌਰਾਨ ਡੇਰਾ ਮੁਖੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਡੀਐੱਸਪੀ ਮੇਹਮ ਦੇ ਹਵਾਲੇ ਸੀ| ਉੱਥੋਂ ਪਰਤਦੇ ਸਮੇਂ ਡੀਐੱਸਪੀ ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ &rsquoਚ ਬਿਠਾਇਆ ਸੀ, ਜਿਸ ਵਿਚ ਦੋ ਔਰਤਾਂ ਵੀ ਬੈਠੀਆਂ ਸਨ| ਰਸਤੇ ਵਿਚ ਕਈ ਥਾਈਂ ਗੱਡੀਆਂ ਹੋੋਟਲਾਂ ਕੋੋੋਲ ਰੋਕੀਆਂ ਗਈਆਂ ਤੇ ਰੂਟ ਵੀ ਬਦਲਿਆ ਗਿਆ ਸੀ| ਉੱਥੋਂ ਆਉਣ ਤੋਂ ਬਾਅਦ ਮੇਹਮ ਦੇ ਡੀਐੱਸਪੀ ਦੀ ਨਿਗਰਾਨੀ &rsquoਚ ਕੰਮ ਕਰ ਰਹੇ ਰੋਹਤਕ ਦੇ ਇਕ ਹੋਰ ਡੀਐੱਸਪੀ ਨੇ ਇਸ ਦੀ ਰਿਪੋਰਟ ਐੱਸਪੀ ਰਾਹੁਲ ਸ਼ਰਮਾ ਨੂੰ ਦਿੱਤੀ| ਐੱਸਪੀ ਨੇ ਤੁਰੰਤ ਏਡੀਜੀਪੀ ਸੰਦੀਪ ਖਿਰਵਾਰ ਨੂੰ ਮਾਮਲੇ ਤੋਂ ਜਾਣੂ ਕਰਾਇਆ, ਜਿਸਦੇ ਬਾਅਦ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਹੈੱਡਕੁਆਰਟਰ ਨੂੰ ਭੇਜੀ ਗਈ ਸੀ| ਇਸ ਰਿਪੋਰਟ &rsquoਚ ਡੀਐੱਸਪੀ ਮੇਹਮ ਦੀ ਮੁਅੱਤਲੀ ਦੀ ਸਿਫਾਰਸ਼ ਕੀਤੀ ਗਈ ਸੀ| ਹੁਣ ਇਸ ਮਾਮਲੇ &rsquoਚ ਡੀਐੱਸਪੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ| ਸੁਆਲ ਤਾਂ ਇਹ ਹੈ ਕਿ ਸੌਦਾ ਸਾਧ ਸਿਹਤਮੰਦ ਹੈ| ਬਹਾਨੇ ਮਾਰਕੇ ਸਿਫਾਰਸ਼ ਨਾਲ ਹਸਪਤਾਲ ਦਾਖਲ ਹੋਕੇ ਐਸ਼ਪ੍ਰਸਤੀ ਕਰਦਾ ਹੈ| ਸਰਕਾਰ ਨੂੰ ਚਾਹੀਦਾ ਹੈ ਕਿ ਸੌੌਦਾ ਸਾਧ ਵਿਰੁੁੁਧ ਸਖਤੀ ਵਰਤੇ| ਇਸ ਬਾਰੇ  ਨਰਮੀ ਦਾ ਰੁੁਖ ਅਪਨਾ ਕੇ ਪੀੜਤਾਂ ਨਾਲ ਬੇਇਨਸਾਫ਼ੀ ਨਾ ਕਰੇ| ਭਾਰਤੀ ਰਾਜਨੀਤੀ ਦੇ ਗੰਧਲੇਪਣ ਨੇ ਡੇਰਾਵਾਦ ਪੈਦਾ ਕਰਕੇ ਸਮਾਜ ਵਿੱਚ ਨਾ-ਬਰਾਬਰੀ ਵਾਲਾ ਮਾਹੌਲ ਪੈਦਾ ਕੀਤਾ ਹੈ| ਇਸ ਨਾ-ਬਰਾਬਰੀ ਨੇ ਜਿੱਥੇ ਭਾਈਚਾਰਕ ਸਾਂਝ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਰੂਹਾਨੀ ਸ਼ਾਂਤੀ ਹਾਸਲ ਕਰਨ ਦੀ ਗੱਲ &rsquoਤੇ ਵੀ ਸਮਾਜ ਵੰਡਿਆ ਗਿਆ| ਰਾਜਸੀ ਦਲਾਂ ਦੀ ਗੰਧਲੀ ਸਿਆਸਤ ਨੇ ਡੇਰਾਵਾਦ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ| ਇਸ ਦਾ ਦੇਰ-ਸਵੇਰ ਨਤੀਜਾ ਇਹ ਨਿਕਲਿਆ ਕਿ ਡੇਰਿਆਂ ਦੇ ਪੈਰੋਕਾਰਾਂ ਨੇ ਚੋਣਾਂ ਦੇ ਹਰ ਮੌਸਮ ਵਿੱਚ ਆਪਣੇ ਧਾਰਮਿਕ ਸਮਾਗਮਾਂ ਰਾਹੀਂ ਆਪਣੀ ਗਿਣਤੀ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਿਆਸੀ ਦਲਾਂ ਨੂੰ ਸੋਚਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ| ਇਹ ਗੱਲ ਤਾਂ ਠੀਕ ਹੀ ਹੈ ਕਿ ਸਿਆਸੀ ਆਗੂ ਸਿੱਧੇ ਜਾਂ ਅਸਿੱਧੇ ਢੰਗ ਨਾਲ ਡੇਰਿਆਂ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹੀ ਰਹੇ ਤੇ ਸਾਧਾਂ ਦੀਆਂ ਗੈਰ ਕਨੂੰਨੀ ਹਰਕਤਾਂ ਨੂੰ ਉਤਸ਼ਾਹਿਤ ਕਰਦੇ ਰਹੇ ਹਨ|
ਸਮੂਹ ਪੰਜਾਬੀ ਗਾਇਕ ਆਪਣੇ ਦਾਇਰੇ ਵਿੱਚ ਰਹਿਣ
ਸਿੱਖਾਂ ਦੀਆਂ ਭਾਵਨਾ ਨਾਲ ਖਿਲਵਾੜ ਨਾ ਕਰਨ 
   ਗੁਰਦਾਸ ਮਾਨ ਦੀ ਨਕੋਦਰ ਦੇ ਇਕ ਡੇਰੇ ਵਿੱਚ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ  ਗੁਰੂ ਅਮਰਦਾਸ ਜੀ ਦੀ ਇਕ ਨਸ਼ਈ ਡੇਰੇਦਾਰ ਨਾਲ ਤੁਲਨਾ ਕੀਤੀ ਗਈ ਹੈ, ਜਿਸ ਨਾਲ ਸੰਸਾਰ ਭਰ ਦੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ | ਨਕੋਦਰ ਵਿੱਚ ਹਜ਼ਾਰਾਂ ਹੀ ਭੱਲੇ ਗੋਤ ਦੇ ਲੋਕ ਵਸਦੇ ਹਨ | ਉਨ੍ਹਾਂ ਨੂੰ ਗੁਰੂ ਵੰਸ਼ ਨਾਲ ਜੋੜਨਾ ਨਹੀਂ ਚਾਹੀਦਾ ਸੀ |  ਬਹੁਤ ਸਾਰੇ ਪੰਜਾਬੀ ਗਾਇਕ ਅਖੌਤੀ ਗੁਰੂ ਡੰਮ ਅਤੇ ਨਸ਼ਈ ਡੇਰਿਆਂ &rsquoਤੇ ਜਾਂਦੇ ਹਨ | ਜਿਹਨਾਂ ਵਿੱਚ ਸਰਕਾਰ ਨਾਲੋਂ ਇਹਨਾਂ ਗਾਇਕਾਂ ਦਾ ਨਸ਼ਿਆਂ, ਗੁਰੂਡੰਮ ਅਤੇ ਡੇਰੇਵਾਦ ਨੂੰ ਉਭਾਰਨ ਦਾ ਕਾਫ਼ੀ ਹੱਥ ਹੈ | ਇਹਨਾਂ ਡੇਰੇਦਾਰਾਂ ਵਲੋਂ ਵੱਡੀ ਰਕਮ ਇਹਨਾਂ ਗਾਇਕਾਂ ਨੂੰ ਦਿੱਤੀ ਜਾਂਦੀ ਹੈ | 
ਡੇਰੇਦਾਰ ਆਪਣੇ ਡੇਰੇ ਨਾਲ ਹੋਰ ਲੋਕਾਂ ਨੂੰ ਜੋੜਨ ਲਈ ਇਹਨਾਂ ਨੂੰ ਸੱਦਦੇ ਹਨ ਤੇ ਪੰਜਾਬ ਦੇ ਲੋਕ ਇਹਨਾਂ ਗਾਇਕਾਂ ਨੂੰ ਸੁਣਨ ਲਈ ਡੇਰਿਆਂ ਵਿੱਚ ਜਾਂਦੇ ਹਨ ਤੇ ਹੌਲੀ ਹੌਲੀ ਉਹ ਇਹਨਾਂ ਅਖੌਤੀ ਡੇਰਿਆਂ ਨਾਲ ਜੁੜ ਜਾਂਦੇ ਹਨ| ਨਕੋਦਰ ਦੇ ਦੋ ਡੇਰਿਆਂ ਵਿੱਚ ਹਰੇਕ ਐਤਵਾਰ ਹਜ਼ਾਰਾਂ ਹੀ ਲੋਕ ਜਾਂਦੇ ਹਨ | ਇਹਨਾਂ ਦੇ ਵੱਡੇ ਇਕੱਠ ਹੋਣ ਵਿੱਚ ਇਹਨਾਂ ਗਾਇਕਾਂ ਦਾ ਕਾਫ਼ੀ ਯੋਗਦਾਨ ਹੈ| ਇਹਨਾਂ ਗਾਇਕਾਂ ਨੂੰ ਵੀ ਪਤਾ ਹੈ ਡੇਰੇ ਦੇ ਮੁੱਖੀ ਕੋਈ ਬਹੁਤੇ ਧਾਰਮਿਕ ਨਹੀਂ ਹਨ| ਸਿਰਫ਼ ਲੋਕਾਂ ਨੂੰ ਝੂਠ ਦੇ ਸਹਾਰੇ ਗੁੰਮਰਾਹ ਕਰਦੇ ਹਨ | ਅਸੀਂ ਗਾਇਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਅਖੌਤੀ ਡੇਰਿਆਂ ਵਿੱਚ ਨਾ ਜਾਣ | ਜੇ ਇਹ ਜਾਣੋ ਨਹੀਂ ਹਟਦੇ ਤਾਂ ਸਮੂਹ ਪੰਜਾਬ ਦੇ ਨਾਗਰਿਕਾਂ ਨੂੰ ਇਨ੍ਹਾਂ ਦੀ ਵਿਰੋਧਤਾ ਕਰਨੀ ਚਾਹੀਦੀ ਹੈ | ਗੁਰਦਾਸ ਮਾਨ ਤੇ ਹਰ ਹਾਲਤ ਵਿੱਚ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਬਾਕੀ ਗਾਇਕ ਜਾਂ ਅਖੌਤੀ ਲੀਡਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰ ਸਕਣ | ਖਾਲਸਾ ਪੰਥ ਨੂੰ ਇਹੋ ਜਿਹੇ ਗਾਇਕਾਂ ਨਾਲ ਸਖਤੀ ਨਾਲ ਪੇਸ਼ ਹੋਣਾ ਪਵੇਗਾ |
ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਵਿਦੇਸ਼ਾਂ ਵਿੱਚ ਪ੍ਰਿੰਟਿੰਗ ਪ੍ਰੈੱਸ ਸਥਾਪਿਤ ਕਰਨ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਗੁਰੂ ਘਰਾਂ ਦੇ ਪ੍ਰਬੰਧਕਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ
  ਸ਼੍ਰੋਮਣੀ ਕਮੇਟੀ ਦੀ ਅਗਜ਼ੈਕਟਿਵ ਵੱਲੋਂ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਪ੍ਰਿਟਿੰਗ ਪ੍ਰੈੱਸ ਲਾਉਣ ਲਈ ਮਤਾ ਪਾਸ ਕੀਤਾ ਗਿਆ ਹੈ | ਦਸ ਸਾਲ ਪਹਿਲਾਂ ਵੀ ਇਹੋ ਜਿਹੇ ਬਿਆਨ ਆ ਚੁੱਕੇ ਹਨ ਕਿ ਕੈਲੇਫ਼ੋਰਨੀਆਂ ਵਿੱਚ ਜ਼ਮੀਨ ਲੈ ਲਈ ਹੈ ਉਥੇ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਲਿਟਰੇਚਰ ਛਾਪਿਆ ਜਾਵੇਗਾ | ਪਰ ਉਨ੍ਹਾਂ ਤੇ ਕੋਈ ਅਮਲ ਨਹੀਂ ਹੋਇਆ | ਇਸੇ ਤਰ੍ਹਾਂ ਕਈ ਸਾਲ ਪਹਿਲਾਂ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਯੂਨੀਵਰਸਿਟੀ ਖੋਲ੍ਹੇ ਜਾਣ ਦੇ ਮਤੇ ਵੀ ਪਾਸ ਕੀਤੇ ਗਏ ਸਨ | ਫੰਡ ਵੀ ਪਾਸ ਕੀਤੇ ਗਏ ਸਨ | ਪਰ ਅਜੇ ਤੱਕ ਪਹਿਲੇ 40-50 ਸਾਲਾਂ ਤੱਕ ਇਹਨਾਂ ਵਲੋਂ ਗੁਰੂ ਨਾਨਕ ਯੂਨੀਵਰਸਿਟੀ ਤਾਂ ਕੀ ਇਹਨਾਂ ਨੇ ਉਥੋਂ ਦੇ ਇਤਿਹਾਸਕ ਗੁਰੂ ਘਰਾਂ ਲਈ ਕੋਈ ਸੇਵਾ ਨਹੀਂ ਕੀਤੀ | ਦੇਸ਼ਾਂ ਵਿਦੇਸ਼ਾਂ ਵਿੱਚੋਂ ਸਿੱਖਾਂ ਨੇ ਉਥੋਂ ਦੇ ਗੁਰੂ ਘਰਾਂ ਦੀ ਸੇਵਾ ਸੰਭਾਲ ਕੀਤੀ| ਗੁਰੂ ਘਰਾਂ ਦੀ ਦੇਖ ਭਾਲ ਤੋਂ  ਿੲਲਾਵਾ ਸੰਗਤਾਂ ਦੀ ਰਿਹਾਇਸ਼, ਸਰਾਵਾਂ ਵੀ ਬਣਾਈਆਂ ਗਈਆਂ | 
  ਇੰਗਲੈਂਡ ਅਤੇ ਯੂਰਪ ਵਿੱਚ ਪ੍ਰਿੰਟਿੰਗ ਪ੍ਰੈੱਸ ਦੀ ਕੋਈ ਲੋੜ ਨਹੀਂ | ਹਰੇਕ ਗੁਰੂ ਘਰ ਵਿੱਚ 10 ਤੋ&rsquo ਲੈ ਕੇ 50 ਤੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੌਜੂਦ ਹਨ | ਇਸ ਤੋਂ  ਿੲਲਾਵਾ ਯੂ ਕੇ ਦੀਆਂ ਦੋ ਵੱਡੀਆਂ ਧਾਰਮਿਕ ਸੰਸਥਾਵਾਂ ਕੋਲ ਵੀ ਸੈਂਕੜੇ ਸਰੂਪ ਹਨ | ਯੂਰਪ ਦੇ ਇਕ ਦੇਸ਼ ਵਿੱਚ ਵੀ ਉਹਨਾਂ ਕੋਲ 100 ਤੋਂ ਵੱਧ ਸਰੂਪ ਹਨ | ਜਿਥੋਂ ਨਵੇਂ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾ ਸਕਦੇ ਹਨ|
  ਅਸੀਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਪਹਿਲਾਂ ਸੰਸਾਰ ਭਰ ਦੇ ਸਮੂਹ ਗੁਰੂ ਘਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਪਤਾ ਕਰੋ ਕਿ ਗੁਰੂ ਗ੍ਰੰਥ ਸਾਹਿਬ  ਦੇ ਹੋਰ ਸਰੂਪਾਂ ਦੀ ਉਨ੍ਹਾਂ ਨੂੰ ਕਿੰਨੀ ਲੋੜ ਹੈ | ਫੇਰ ਹੀ ਸੰਗਤਾਂ ਦੀ ਮਾਇਆ ਨਾਲ ਮਹਿੰਗੀਆਂ ਪ੍ਰਿੰਟਿੰਗ ਮਸ਼ੀਨਾਂ ਲਾਉਣ ਲਈ ਸੋਚਣ |  
-ਰਜਿੰਦਰ ਸਿੰਘ ਪੁਰੇਵਾਲ