image caption:

ਲੰਡਨ: 11 ਸਾਲਾਂ ਆਰਵ ਮਹਿਤਾ ਦਾ ਆਈਕਿਊ ਹੈ ਅਲਬਰਟ ਆਇਨਸਟਾਈਨ ਨਾਲੋਂ ਜਿਆਦਾ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਲੰਡਨ ਦੇ ਇੱਕ 11 ਸਾਲਾਂ ਲੜਕੇ ਨੇ ਹਾਲ ਹੀ ਵਿੱਚ ਦਿੱਤੇ ਮੇਨਸਾ ਆਈਕਿਊ ਟੈਸਟ ਵਿੱਚ 162 ਅੰਕ ਪ੍ਰਾਪਤ ਕਰਕੇ ਵਿਸ਼ਵ ਪ੍ਰਸਿੱਧ ਵਿਗਿਆਨੀ ਅਲਬਰਟ ਆਇਨਸਟਾਈਨ ਤੋਂ ਵੱਧ ਆਈਕਿਊ ਪ੍ਰਾਪਤ ਕੀਤਾ ਹੈ। ਆਇਨਸਟਾਈਨ ਦਾ ਆਈਕਿਊ 160 ਮੰਨਿਆ ਜਾਂਦਾ ਸੀ, ਭਾਵ ਲੰਡਨ ਦੇ ਕਾਰਸ਼ਲਟਨ ਤੋਂ ਆਰਵ ਮਹਿਤਾ ਹੁਣ ਤੱਕ ਦੇ ਸਭ ਤੋਂ ਮਹਾਨ ਭੌਤਿਕ ਵਿਗਿਆਨੀਆਂ ਵਿੱਚੋਂ ਇੱਕ ਹੈ। ਆਰਵ ਨੇ ਹਾਲ ਹੀ ਵਿੱਚ ਵਾਲਿੰਗਟਨ ਦੇ ਵਿਲਸਨ ਗ੍ਰਾਮਰ ਸਕੂਲ ਵਿੱਚ ਸੱਤਵੇਂ ਸਾਲ ਦੀ ਸ਼ੁਰੂਆਤ ਕੀਤੀ ਹੈ, ਉਹ ਗਣਿਤ ਨੂੰ ਬੇਹੱਦ ਪਿਆਰ ਕਰਦਾ ਹੈ। ਆਰਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਸਨੇ ਮੇਨਸਾ ਦਾ ਇੱਕ ਆਨਲਾਈਨ ਟੈਸਟ ਕੀਤਾ ਅਤੇ ਫਿਰ ਉਸਨੇ ਆਪਣੇ ਮਾਪਿਆਂ ਦੀ ਸਹਾਇਤਾ ਨਾਲ ਇੱਕ ਪੂਰਾ ਆਈਕਿਊ ਟੈਸਟ ਦੇਣ ਲਈ ਅਰਜ਼ੀ ਦਿੱਤੀ । ਇਸ ਟੈਸਟ ਵਿੱਚ ਦੋ ਪੇਪਰ ਜਿਹਨਾਂ ਵਿੱਚ ਵਰਬਲ ਰੀਜ਼ਨਿੰਗ ਅਤੇ ਨਾਨ- ਵਰਬਲ ਚਿੱਤਰਾਂ ਅਤੇ ਤਸਵੀਰਾਂ ਵਾਲੀ ਰੀਜ਼ਨਿੰਗ ਸ਼ਾਮਲ ਹੈ। ਆਰਵ ਨੇ ਕਿੰਗਜ਼ ਕਰਾਸ 'ਚ ਵਿਅਕਤੀਗਤ ਤੌਰ 'ਤੇ ਢਾਈ ਘੰਟੇ ਦਾ ਟੈਸਟ ਕੀਤਾ ਅਤੇ ਕਿਹਾ ਕਿ ਉਹ ਲਗਭਗ 20 ਲੋਕਾਂ ਦੇ ਕਮਰੇ ਵਿੱਚ ਸਭ ਤੋਂ ਛੋਟਾ ਸੀ। ਆਰਵ ਦੇ ਪਿਤਾ ਕੀਯੂਰ ਗੂਗਲ ਅਤੇ ਉਸਦੀ ਮਾਂ ਨਿਕਿਤਾ ਸਕਾਈ ਲਈ ਕੰਮ ਕਰਦੇ ਹਨ। ਇਹ ਪਰਿਵਾਰ ਹਾਲ ਹੀ ਵਿੱਚ ਆਈਸਲਵਰਥ ਤੋਂ ਕਾਰਸ਼ਲਟਨ ਆਇਆ ਹੈ ਅਤੇ ਆਰਵ ਨੇ ਹੈਂਪਟਨ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਕੀਤੀ ਸੀ।