image caption:

ਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾ

ਵਾਸ਼ਿੰਗਟਨ : ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ &rsquoਚ ਵੈਕਸੀਨ ਕਾਰਗਰ ਪਾਈ ਜਾ ਰਹੀ ਹੈ। ਵੈਕਸੀਨ ਲੱਗਣ ਨਾਲ ਨਾ ਸਿਰਫ ਗੰਭੀਰ ਇਨਫੈਕਸ਼ਨ ਬਲਕਿ ਮੌਤ ਦਾ ਖ਼ਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਹ ਗੱਲ ਕਈ ਅਧਿਐਨਾਂ &rsquoਚ ਸਾਹਮਣੇ ਆ ਚੁੱਕੀ ਹੈ। ਹੁਣ ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਤਿੰਨ ਅਧਿਐਨਾਂ ਦੇ ਨਤੀਜਿਆਂ ਨੂੰ ਜਾਰੀ ਕਰ ਕੇ ਕੋਰੋਨਾ ਖ਼ਿਲਾਫ਼ ਟੀਕਾ ਲਗਵਾਉਣ &rsquoਤੇ ਜ਼ੋਰ ਦਿੱਤਾ ਹੈ। ਇਨ੍ਹਾਂ ਅਧਿਐਨਾਂ ਮੁਤਾਬਕ ਟੀਕਾ ਨਾ ਲਗਵਾਉਣ ਵਾਲਿਆਂ ਲਈ ਕੋਰੋਨਾ ਇਨਫੈਕਸ਼ਨ ਜ਼ਿਆਦਾ ਘਾਤਕ ਹੋ ਸਕਦੀ ਹੈ। ਅਜਿਹੇ ਲੋਕਾਂ &rsquoਚ ਮੌਤ ਦਾ ਖ਼ਤਰਾ 11 ਗੁਣਾ ਜ਼ਿਆਦਾ ਹੋ ਸਕਦਾ ਹੈ।
ਇਹ ਤਿੰਨੇ ਅਧਿਐਨ ਅਮਰੀਕਾ &rsquoਚ ਕੀਤੇ ਗਏ ਹਨ। ਇਨ੍ਹਾਂ ਅਧਿਐਨਾਂ &rsquoਚ ਬੀਤੀ ਅਪ੍ਰੈਲ ਤੋਂ ਜੁਲਾਈ ਦੌਰਾਨ 13 ਅਮਰੀਕੀ ਸੂਬਿਆਂ &rsquoਚ ਕੋਰੋਨਾ ਦੇ 60 ਹਜ਼ਾਰ ਤੋਂ ਵੱਧ ਮਾਮਲਿਆਂ &rsquoਤੇ ਗੌਰ ਕੀਤਾ ਗਿਆ। ਉਨ੍ਹਾਂ ਲੋਕਾਂ &rsquoਤੇ ਖ਼ਾਸ ਤੌਰ &rsquoਤੇ ਧਿਆਨ ਦਿੱਤਾ ਗਿਆ, ਜਿਨ੍ਹਾਂ ਦਾ ਟੀਕਾਕਰਨ ਪੂਰਾ ਨਹੀਂ ਹੋਇਆ ਸੀ। ਵੈਕਸੀਨ ਲਗਵਾਉਣ ਵਾਲੇ ਲੋਕਾਂ ਦੇ ਮੁਕਾਬਲੇ ਟੀਕਾ ਨਾ ਲਗਵਾਉਣ ਵਾਲਿਆਂ &rsquoਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਸਾਢੇ ਚਾਰ ਗੁਣਾ ਜ਼ਿਆਦਾ ਪਾਇਆ ਗਿਆ, ਜਦੋਂਕਿ ਮੌਤ ਦਾ ਖ਼ਤਰਾ 11 ਗੁਣਾ ਜ਼ਿਆਦਾ ਪਾਇਆ ਗਿਆ। ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਕਹਿਰ ਦੇ ਬਾਵਜੂਦ ਵੈਕਸੀਨ ਕਾਫੀ ਅਸਰਦਾਰ ਪਾਈ ਗਈ ਹੈ। ਵੈਕਸੀਨ ਲੱਗਣ ਨਾਲ 654 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਹਸਪਤਾਲ &rsquoਚ ਦਾਖ਼ਲ ਕਰਨ ਦਾ ਖ਼ਤਰਾ 80 ਫ਼ੀਸਦੀ ਤਕ ਘੱਟ ਹੋ ਗਿਆ, ਜਦੋਂ ਕਿ 18 ਤੋਂ 64 ਸਾਲ ਦੀ ਉਮਰ ਵਾਲਿਆਂ &rsquoਚ ਇਹ ਖ਼ਤਰਾ 95 ਫ਼ੀਸਦੀ ਤਕ ਘੱਟ ਰਿਹਾ। ਸੀਡੀਸੀ ਦੇ ਨਿਰਦੇਸ਼ਕ ਰੋਸ਼ੇਲ ਵਾਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਤੋਂ ਬਾਅਦ ਇਕ ਅਧਿਐਨਾਂ ਤੋਂ ਅਸੀਂ ਸਾਬਤ ਕੀਤਾ ਹੈ ਕਿ ਵੈਕਸੀਨ ਕੰਮ ਕਰ ਰਹੀ ਹੈ।