image caption:

ਅਮਰੀਕੀ ਓਪਨ: ਮੈਦਵੇਦੇਵ ਨੇ ਖ਼ਿਤਾਬ ਜਿੱਤਿਆ

ਨਿਊਯਾਰਕ- ਰੂਸ ਦੇ ਦਾਨਿਲ ਮੈਦਵੇਦੇਵ ਨੇ ਅਮਰੀਕੀ ਓਪਨ ਦੇ ਫਾਈਨਲ &rsquoਚ ਨੋਵਾਕ ਜੋਕੋਵਿਚ ਨੂੰ ਮਾਤ ਦਿੰਦਿਆਂ ਪੁਰਸ਼ਾਂ ਦੇ ਸਿੰਗਲ ਵਰਗ ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਦੇ ਨਾਲ ਹੀ ਮੈਦਵੇਦੇਵ ਨੇ 1969 ਤੋਂ ਬਾਅਦ ਕਿਸੇ ਖਿਡਾਰੀ ਵੱਲੋਂ ਇੱਕ ਕੈਲੰਡਰ ਸਾਲ &rsquoਚ ਚਾਰੋਂ ਗਰੈਂਡ ਸਲੈਮ ਜਿੱਤਣ ਦਾ ਜੋਕੋਵਿਚ ਦਾ ਸੁਫਨਾ ਵੀ ਤੋੜ ਦਿੱਤਾ।

ਮੈਦਵੇਦੇਵ ਨੇ ਫਾਈਨਲ &rsquoਚ ਦੁਨੀਆ ਦੇ ਅੱਵਲ ਦਰਜਾ ਪ੍ਰਾਪਤ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਿੱਧੇ ਸੈੱਟਾਂ ਵਿੱਚ 6-4, 6-4, 6-4 ਨਾਲ ਹਰਾਇਆ। ਜੋਕੋਵਿਚ ਨੂੰ ਹੁੁਣ ਕਰੀਅਰ ਦਾ ਰਿਕਾਰਡ 21ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਣ ਲਈ ਹੋਰ ਉਡੀਕ ਕਰਨੀ ਪਵੇਗੀ। ਉਹ ਹੁਣ ਤੱਕ 20 ਖ਼ਿਤਾਬ ਜਿੱਤ ਚੁੱਕਾ ਹੈ। ਰੋਜਰ ਫੈਡਰਰ ਅਤੇ ਰਾਫੇਲ ਨਾਡਾਲ ਨੇ ਵੀ 20-20 ਖਿਤਾਬ ਜਿੱਤੇ ਹਨ। ਜ਼ਿਕਰਯੋਗ ਹੈ ਕਿ ਆਖਰੀ ਵਾਰ ਇੱਕ ਕੈਲੰਡਰ ਸਾਲ &rsquoਚ ਸਾਰੇ ਚਾਰੋਂ ਗਰੈਂਡ ਸਲੈਮ ਖ਼ਿਤਾਬ ਰਾਡ ਲਾਵੇਰ ਨੇ ਜਿੱਤੇ ਸਨ, ਜਿਸ ਨੇ 1962 ਅਤੇ 1969 ਵਿੱਚ ਦੋ ਵਾਰ ਇਹ ਕਾਰਨਾਮਾ ਕੀਤਾ ਸੀ। ਮਹਿਲਾ ਵਰਗ &rsquoਚ ਹੁਣ ਤੱਕ ਇਕੱਲੀ ਸਟੈਫੀ ਗਰਾਫ ਹੀ ਇਹ ਕਮਾਲ ਸਕੀ ਹੈ, ਜਿਸ ਨੇ 1988 ਵਿੱਚ ਚਾਰੋਂ ਖ਼ਿਤਾਬ ਜਿੱਤੇ ਸਨ। ਜਿੱਤ ਤੋਂ ਬਾਅਦ ਦਾਨਿਲ ਮੈਦਵੇਦੇਵ ਨੇ ਕਿਹਾ, &lsquoਮੈਨੂੰ ਨੋਵਾਕ ਲਈ ਦੁੱਖ ਹੋ ਰਿਹਾ ਹੈ ਕਿਉਂਕਿ ਮੈਂ ਸੋਚ ਵੀ ਨਹੀਂ ਸਕਦਾ ਉਸ &rsquoਤੇ ਕੀ ਬੀਤ ਰਹੀ ਹੋਵੇਗੀ। ਉਸ ਨੂੰ ਹਰਾ ਕੇ ਮਿਲਿਆ ਖ਼ਿਤਾਬ ਹੋਰ ਵੀ ਖਾਸ ਹੈ, ਕਿਉਂਕਿ ਇਸ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ।&rsquo ਉਸ ਨੇ ਕਿਹਾ, &lsquoਜੋਕੋਵਿਚ ਮੇਰੇ ਲਈ ਟੈਨਿਸ ਇਤਿਹਾਸ ਦਾ ਸਭ ਤੋਂ ਮਹਾਨ ਖਿਡਾਰੀ ਹੈ।&rsquo