image caption:

ਟਾਈਮ ਮੈਗਜ਼ੀਨ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਵਿਚ ਮੋਦੀ ਅਤੇ ਮਮਤਾ ਬੈਨਰਜੀ ਸ਼ਾਮਲ

ਨਿਊਯਾਰਕ- ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਮੋਦੀ , ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੂੰ 2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਕੀਤਾ ਗਿਆ। ਟਾਈਮ ਨੇ ਬੁਧਵਾਰ ਨੂੰ 2021 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਅਪਣੀ ਸਾਲਾਨਾ ਸੂਚੀ ਜਾਰੀ ਕੀਤੀ। ਇਸ ਵਿਚ ਅਮਰੀਕੀ ਰਾਸ਼ਟਰਪਤੀ ਬਾਈਡਨ, ਉਪ ਰਾਸ਼ਟਰੀ ਕਮਲਾ ਹੈਰਿਸ, ਚੀਨੀ ਰਾਸ਼ਟਰਪਤੀ ਜਿਨਪਿੰਗ, ਪ੍ਰਿੰਸ ਹੈਰੀ ਤੇ ਮੇਘਨ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਸ਼ਾਮਲ ਹਨ। ਤਾਲਿਬਾਨ ਦੇ ਸਹਿ ਸੰਸਥਾਪਕ ਅਤੇ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ ਵੀ ਸੂਚੀ ਵਿਚ ਹਨ। ਟਾਈਮ ਮੈਗਜ਼ੀਨ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਨੂੰ 6 ਪ੍ਰਮੁੱਖ ਕੈਟਾਗਿਰੀ-ਪਾਇਨੀਅਰ, ਆਰਟਿਸਟ, ਲੀਡਰ, ਆਈਕਨ, ਟਾਈਟਨ ਅਤੇ ਇਨੋਵੇਟਰ ਵਿਚ ਵੰਡ ਕੀਤੀ ਗਈ ਹੈ। ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸਾਲੀ ਲੋਕਾਂ ਦੀ ਸੂਚੀ ਨੂੰ ਸਭ ਤੋਂ ਤਾਕਤਵਰ ਅਤੇ ਭਰੋਸੇਮੰਦ ਸੂਚੀਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਹਰੇਕ ਵਿਅਕਤੀ ਨੂੰ ਮੈਗਜ਼ੀਨ ਦੇ ਸੰਪਾਦਕਾਂ ਦੁਆਰਾ ਉਨ੍ਹਾਂ ਦੇ ਅਸਧਾਰਣ ਕੰਮ ਦੇ ਲਈ ਚੁਣਿਆ ਜਾਂਦਾ ਹੈ ਅਤੇ ਸੂਚੀ ਵਿਚ ਆਉਣ ਵਾਲੇ ਵਿਅਕਤੀ ਲਈ ਇੱਕ ਸਨਮਾਨ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਟਾਈਮ ਪ੍ਰੋਫਾਈਲ ਵਿਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਬਾਅਦ 74 ਸਾਲਾਂ ਵਿਚ ਭਾਰਤ ਦੇ ਤਿੰਨ ਪ੍ਰਮੁੱਖ ਨੇਤਾ ਰਹੇ ਹਨ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਨਰਿੰਦਰ ਮੋਦੀ। ਮਮਤਾ ਬੈਨਰਜੀ ਦੀ ਪ੍ਰੋਫਾਈਲ ਵਿਚ ਕਿਹਾ ਗਿਆ ਹੈ ਕਿ ਉਹ ਅਪਣੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਨਹੀਂ ਕਰਦੀ ਹੈ, ਉਹ ਖੁਦ ਪਾਰਟੀ ਹੈ।