image caption:

ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮੰਤਰੀ ਮੰਡਲ ਵਿਚ ਕੀਤਾ ਫੇਰਬਦਲ

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਮੰਤਰੀ ਮੰਡਲ ਹੋਏ ਵਿਚ ਹੋਏ ਵੱਡੇ ਫੇਰਬਦਲ ਤੋਂ ਬਾਅਦ ਵੀ ਭਾਰਤੀ ਮੂਲ ਦੇ ਰਿਸ਼ੀ ਸੁਨਕ ਅਤੇ ਪ੍ਰੀਤੀ ਪਟੇਲ ਦਾ ਦਬਦਬਾ ਕਾਇਮ ਹੈ।
ਸੁਨਕ ਪ੍ਰਧਾਨ ਮੰਤਰੀ ਜੌਨਸਨ ਦੇ 10 ਡਾਊਨਿੰਗ ਸਟਰੀਟ ਸਥਿਤ ਬੰਗਲੇ ਦੇ ਠੀਕ ਨਾਲ ਵਾਲੇ ਘਰ 11 ਡਾਊਨਿੰਗ ਸਟਰੀਟ ਵਿਚ ਬਤੌਰ ਵਿੱਤ ਮੰਤਰੀ ਬਣੇ ਰਹਿਣਗੇ। ਤਮਾਮ ਅਟਕਲਾਂ ਦਾ ਕੇਂਦਰ ਰਹੀ ਪ੍ਰੀਤੀ ਪਟੇਲ ਗ੍ਰਹਿ ਮੰਤਰਾਲੇ ਦੀ ਵਾਗਡੋਰ ਸੰਭਾਲਦੀ ਰਹੇਗੀ। ਦੋਵੇਂ ਹੀ ਭਾਰਤੀ ਮੂਲ ਦੇ ਨੇਤਾਵਾਂ ਦੇ ਕੋਲ ਵੱਡੀ ਜ਼ਿੰਮੇਵਾਰੀਆਂ ਹਨ।
ਇਨਫੋਸਿਸ ਦੇ ਸਹਿ ਸੰਸਥਾਪਕ ਨਰਾਇਣ ਮੂਰਤੀ ਦੇ ਜਵਾਈ ਰਿਸ਼ੀ ਸੁਨਕ ਪਿਛਲੇ ਸਾਲ ਫਰਵਰੀ ਵਿਚ ਬ੍ਰਿਟੇਨ ਦੇ ਵਿੱਤ ਮੰਤਰੀ ਹਨ ਅਤੇ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਦੇ ਖ਼ਰਚਿਆਂ ਦਾ ਲੇਖਾ ਜੋਖਾ ਰੱਖਿਆ ਹੈ। ਪ੍ਰੀਤੀ ਪਟੇਲ ਜੁਲਾਈ 2019 ਤੋਂ ਗ੍ਰਹਿ ਮੰਤਰੀ ਹਨ। ਮੰਤਰੀ ਮੰਡਲ ਫੇਰਬਦਲ ਵਿਚ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੂੰ ਹੁਣ ਕਾਨੂੰਨ ਮੰਤਰੀ ਬਣਾਇਆ ਗਿਆ ਹੈ।
ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉਥੋਂ ਬਰਤਾਨਵੀ ਨਾਗਰਿਕਾਂ ਨੂੰ ਕੱਢਣ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਰਾਬ  ਤੇ ਗਾਜ਼ ਡਿੱਗਣੀ ਲਗਭਗ ਤੈਅ ਸੀ। ਉਨ੍ਹਾਂ ਦੀ ਜਗ੍ਹਾ ਲਿਜ ਟਰਸ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਉਹ ਹੁਣ ਤੱਕ ਕੌਮਾਂਤਰੀ ਕਾਰੋਬਾਰ ਮੰਤਰੀ ਦੀ ਭੂਮਿਕਾ ਵਿਚ ਸੀ। ਉਨ੍ਹਾਂ ਨੇ ਹਾਲ ਹੀ ਵਿਚ ਉਦਯੋਗ ਮੰਤਰੀ ਪਿਊਸ਼ ਗੋਇਲ ਦੇ ਨਾਲ ਕਾਰੋਬਾਰੀ ਚਰਚਾ ਦਾ ਇੱਕ ਦੌਰਾ ਪੂਰਾ ਕੀਤਾ ਸੀ।
ਭਾਰਤੀ ਮੂਲ ਦੇ ਸੀੲਓ ਧਰੁਵ ਦੀ ਅਗਵਾਈ ਵਿਚ ਵਿਕਸਿਤ ਕੀਤੀ ਜਾ ਰਹੀ ਹਰਿਤ ਹਾਈਡਰੋਜ਼ਨ ਸੰਚਾਲਤ ਅੰਡਰ ਵਾਟਰ ਟਰਾਂਸਪੋਰਟੇਸ਼ਨ ਪਣਡੁੱਬੀ ਪ੍ਰਣਾਲੀ ਨੂੰ ਬੁਧਵਾਰ ਨੂੰ ਬਰਤਾਨਵੀ ਸਰਕਾਰ ਦੇ ਕਲੀਨ ਮੈਰੀਟਾਈਮ ਡਿਮੌਂਸਟਰੇਸ਼ਨ ਕੰਪਟੀਸ਼ਨ ਦੇ ਜੇਤੁੂਆਂ ਵਿਚ ਸ਼ਾਮਲ ਕੀਤਾ ਗਿਆ। ਧਰੁਵ ਦੀ ਓਸ਼ਨਵੇਜ ਕੰਪਨੀ ਪੂਰੀ ਤਰ੍ਹਾਂ ਸਵੈ ਚਾਲਿਤ ਹਰਿਤ ਹਾਈਡਰੋਜਨ ਸੰਚਾਲਤ ਪਣਡੁੱਬੀ ਨੂੰ ਵਿਕਸਿਤ ਕਰ ਰਹੀ ਹੈ।