image caption:

ਦੱਖਣੀ ਕੋਰੀਆ ਵਿੱਚ ਗੂਗਲ ਨੂੰ 17.7 ਕਰੋੜ ਡਾਲਰ ਦਾ ਜੁਰਮਾਨਾ

ਸਿਓਲ- ਦੱਖਣੀ ਕੋਰੀਆ ਨੇ ਗੂਗਲ ਉੱਤੇ ਘੱਟੋ-ਘੱਟ 17.7 ਕਰੋੜ ਡਾਲਰ ਦਾ ਜੁਰਮਾਨਾ ਲਾ ਦਿੱਤਾ ਹੈ। ਸੈਮਸੰਗ ਅਤੇ ਐਲ ਜੀ ਵਰਗੀਆਂ ਸਮਾਰਟਫੋਨ ਕੰਪਨੀਆਂ ਨੇ ਵੀ ਦੂਜੇ ਆਪਰੇਟਿੰਗ ਸਿਸਟਮ ਦੀ ਵਰਤੋਂ ਸ਼ੁਰੂ ਕਰਨ ਲਈ ਦੇਸ਼ ਦੇ ਨਵੇਂ ਕਾਨੂੰਨ ਹੇਠ ਸਭ ਤੋਂ ਵੱਡਾ ਜੁਰਮਾਨਾ ਲਾਉਣਾ ਸ਼ੁਰੂ ਕੀਤਾ ਹੈ।
ਵਰਨਣ ਯੋਗ ਹੈ ਕਿ ਦੱਖਣੀ ਕੋਰੀਆ ਵੱਲੋਂ ਸੋਧਿਆ ਹੋਇਆ ਟੈਲੀਕਾਮ ਕਾਨੂੰਨ ਲਾਗੂ ਕਰਨ ਨਾਲ ਗੂਗਲ ਅਤੇ ਐਪਲ ਵਰਗੇ ਐਪ ਮਾਰਕੀਟ ਆਪਰੇਟਰਾਂ ਵੱਲੋਂ ਐਪ ਮਾਲਕਾਂ ਤੋਂ ਮਨਮਰਜ਼ੀ ਦੀ ਰਕਮ ਵਸੂਲਣ ਦਾ ਕੰਮ ਬੰਦ ਹੋ ਗਿਆ ਹੈ। ਆਪਣੇ ਇਸੇ ਕਾਨੂੰਨ ਨੂੰ ਲਾਗੂ ਕਰਨ ਪਿੱਛੋਂ ਦੱਖਣੀ ਕੋਰੀਆਈ ਸਰਕਾਰ ਨੇ ਆਈ ਟੀ ਖੇਤਰ ਦੀਆਂ ਇਨ੍ਹਾਂ ਦੋ ਸਭ ਤੋਂ ਵੱਡੀਆਂ ਕੰਪਨੀਆਂ ਗੂਗਲ ਅਤੇ ਐਪਲ ਉੱਤੇ 17.7 ਕਰੋੜ ਡਾਲਰ ਜੁਰਮਾਨਾ ਲਾਇਆ ਹੈ।ਦੱਖਣੀ ਕੋਰੀਆ ਹਮੇਸ਼ਾ ਤੋਂ ਹੀਵਿਦੇਸ਼ੀ ਆਈ ਟੀ ਕੰਪਨੀਆਂ ਬਾਰੇ ਸਖਤ ਰੁਖ ਵਰਤਦਾ ਰਿਹਾ ਹੈ, ਪਰ ਇਸ ਵਾਰ ਉਹ ਦੁਨੀਆ ਵਿੱਚ ਇਕੱਲਾ ਦੇਸ਼ ਹੈ, ਜਿਹੜਾ ਆਪਣੇ ਸੈਮਸੰਗ ਵਰਗੇ ਦੇਸੀ ਐਪ ਮਾਰਕੀਟ ਆਪਰੇਟਰ ਕੰਪਨੀਆਂ ਤੋਂ ਮੋਟੀ ਫੀਸ ਵਸੂਲਣਦਾ ਭਾਰੀ ਜੁਰਮਾਨਾ ਲਾ ਰਿਹਾ ਹੈ।ਦੱਖਣੀ ਕੋਰੀਆ ਦੇ ਫੇਅਰ ਟ੍ਰੇਡ ਕਮਿਸ਼ਨ ਦੀ ਪ੍ਰਧਾਨ ਜੋਹ ਸੰੁਗ-ਫੂਕ ਨੇ ਕਿਹਾ ਕਿ ਸਾਲ 2011 ਤੋਂ ਗੂਗਲ ਲਗਾਤਾਰ ਇਲੈਕਟ੍ਰਾਨਿਕ ਯੰਤਰਾਂ ਉੱਤੇ ਸਖਤ ਟੱਕਰ ਦੇ ਰਿਹਾ ਹੈ।