image caption:

ਅਮਰੀਕਾ, ਆਸਟਰੇਲੀਆ ਅਤੇ ਯੂਨਾਈਡ ਕਿੰਗਡਮ ਨੇ ਮਿਲ ਕੇ ਇੱਕ ਨਵਾਂ ਰੱਖਿਆ ਸਮੂਹ ਬਣਾਇਆ

ਵਾਸ਼ਿੰਗਟਨ,- ਅਮਰੀਕਾ, ਆਸਟਰੇਲੀਆ ਅਤੇ ਯੂਨਾਈਡ ਕਿੰਗਡਮ ਨੇ ਮਿਲ ਕੇ ਇੱਕ ਨਵਾਂ ਰੱਖਿਆ ਸਮੂਹ ਬਣਾਇਆ ਹੈ, ਜੋ ਖਾਸ ਤੌਰ ਤੇ ਹਿੰਦ-ਪ੍ਰਸ਼ਾਂਤ ਖੇਤਰ  ਤੇ ਕੇਂਦਰਿਤ ਹੋਵੇਗਾ। ਇਸ ਸਮੂਹ ਦੇ ਸਮਝੌਤੇ ਦੇ ਤਹਿਤ ਅਮਰੀਕਾ ਅਤੇ ਬਰਤਾਨੀਆ ਆਪਣੀ ਪ੍ਰਮਾਣੂ ਸ਼ਕਤੀ ਸੰਪੰਨ ਪਣਡੁੱਬੀਆਂ ਦੀ ਤਕਨੀਕ ਆਸਟਰੇਲੀਆ ਨਾਲ ਸਾਂਝੀ ਕਰਨਗੇ।
ਅਮਰੀਕਾ, ਆਸਟਰੇਲੀਆ ਤੇ ਯੂਕੇ ਨੇ ਇੱਕ ਨਵੀਂ ਸੰਧੀ ਕੀਤੀ ਹੈ, ਜਿਸ ਦੇ ਤਹਿਤ ਆਸਟਰੇਲੀਆ ਨੂੰ ਪ੍ਰਮਾਣੂ ਪਣਡੁੱਬੀ ਬਣਾਉਣ ਦੀ ਤਕਨੀਕ ਮਿਲੇਗੀ। ਇਸ ਸੰਧੀਤ ਤਹਿਤ ਆਸਟਰੇਲੀਆ ਨੇ 90 ਬਿਲੀਅਨ ਡਾਲਰ ਦਾ ਫਰਾਂਸ ਨਾਲ ਸਮਝੌਤਾ ਰੱਦ ਕਰਕੇ ਪ੍ਰਮਾਣੂ ਪਣਡੁੱਬੀ ਬਣਾਉਣ ਦਾ ਕੰਮ ਅਮਰੀਕਾ ਨੂੰ ਸੌਂਪ ਦਿੱਤਾ ਹੈ। ਇਸ ਕਾਰਨ ਫਰਾਂਸ ਵੀ ਕਾਫ਼ੀ ਨਾਰਾਜ਼ ਦਿਖਾਈ ਦੇ ਰਿਹਾ ਹੈ। ਉੱਧਰ ਚੀਨ ਨੇ ਆਪਣੇ ਗੁਆਂਢ ਵਿੱਚ ਹੋਏ ਇਸ ਸਮਝੌਤੇ ਨੂੰ  ਸੀਤ ਯੁੱਧ ਵਾਲੀ ਸੋਚ  ਦੱਸਿਆ ਹੈ।

ਇਨ੍ਹਾਂ ਤਿੰਨਾਂ ਮੁਲਕਾਂ ਦੇ ਇਸ ਕਦਮ ਨਾਲ ਖੇਤਰ ਵਿੱਚ ਚੀਨ ਦੀ ਵਧਦੀ ਸਰਗਰਮੀ ਨੂੰ ਨੱਥ ਪੈ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨਾਲ ਆਨਲਾਈਨ ਬੈਠਕ ਕੀਤੀ। ਬੈਠਕ ਮਗਰੋਂ ਤਿੰਨਾਂ ਨੇਤਾਵਾਂ ਨੇ ਨਵੇਂ ਗਠਜੋੜ ਦਾ ਐਲਾਨ ਇੱਕ ਵੀਡੀਓ ਰਾਹੀਂ ਕੀਤਾ। ਇਸ ਗਠਜੋੜ &rsquoਚ ਸ਼ਾਮਲ ਤਿੰਨੇ ਮੁਲਕ ਸਾਈਬਰ ਸੁਰੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਪਾਣੀ ਦੇ ਹੇਠ ਦੀ ਸਮਰੱਥਾਵਾਂ ਸਣੇ ਆਪਣੀਆਂ ਸਾਰੀਆਂ ਫ਼ੌਜੀ ਸਮਰੱਥਾਵਾਂ ਨੂੰ ਬੇਹਤਰ ਬਣਾਉਣ ਲਈ ਇੱਕ-ਦੂਜੇ ਨਾਲ ਤਕਨੀਕ ਸਾਂਝੀ ਕਰਨਗੇ। ਇਹ ਗਠਜੋੜ ਇਸ ਲਈ ਅਹਿਮ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਅਮਰੀਕਾ ਅਤੇ ਆਸਟਰੇਲੀਆ ਦੋਵਾਂ ਹੀ ਦੇਸ਼ਾਂ ਨਾਲ ਸਬੰਧ ਲਗਾਤਾਰ ਖਰਾਬ ਹੋ ਰਹੇ ਹਨ।