image caption:

1971 ਦੀ ਜੰਗ ਦੀ ਜਿੱਤ ਦੀ ਡਾਇਮੰਡ ਜੁਬਲੀ ਮੌਕੇ ਜਲੰਧਰ ’ਚ ਭਾਰਤੀ ਵਾਯੂ ਸੈਨਾ ਨੇ ਦਿਖਾਏ ਅਸਮਾਨ ’ਚ ਕਰਤੱਬ

ਜਲੰਧਰ, -ਸਾਲ 1971 ਚ ਭਾਰਤ-ਪਾਕਿ ਜੰਗ ਦੌਰਾਨ ਮਿਲੀ ਜਿੱਤ ਦੀ ਡਾਇਮੰਡ ਜੁਬਲੀ ਦੇ ਜਸ਼ਨ  ਚ ਭਾਰਤੀ ਹਵਾਈ ਸੈਨਾ ਦੀ ਸੂਰਜ ਦੀਆਂ ਕਿਰਨਾਂ ਏਅਰੋਬੈਟਿਕਸ ਟੀਮ ਦੇਸ਼ ਭਰ  ਚ ਵੱਖ-ਵੱਖ ਸਥਾਨਾਂ  ਤੇ ਏਅਰ ਸ਼ੋਅ ਡਿਸਪਲੇਅ ਦੇ ਰਹੀ ਹੈ। ਏਨੀਂ ਦਿਨੀਂ ਇਹ ਟੀਮ ਏਅਰ ਫੋਰਸ ਸਟੇਸ਼ਨ ਆਦਮਪੁਰ  ਚ ਹੈ। ਜਲੰਧਰ ਚ ਸ਼ੁੱਕਰਵਾਰ ਸਵੇਰੇ ਟੀਮ ਨੇ ਆਸਮਾਨ  ਚ ਕਲਾ ਬਾਜੀਆਂ ਦਿਖਾ ਕੇ ਨੌਜਵਾਨਾਂ ਚ ਕੁਝ ਕਰ ਦਿਖਾਉਣ ਦਾ ਉਤਸ਼ਾਹ ਪੈਦਾ ਕੀਤਾ। ਸ਼ਹਿਰ ਦੇ ਲੋਕਾਂ ਨੇ ਵੀ ਘਰ  ਚੋ ਬਾਹਰ ਛੱਡਾਂ  ਤੇ ਆ ਕੇ ਜਹਾਜ਼ਾਂ ਦਾ ਆਨੰਦ ਮਾਣਿਆ। ਸੂਰਜ ਦੀਆਂ ਕਿਰਨਾਂ ਏਅਰਰੋਬੇਟਿਕ ਟੀਮ  ਚ ਕੁੱਲ 9 ਜਹਾਜ਼ ਸ਼ਾਮਲ ਸੀ। ਇਕ ਦਿਨ ਪਹਿਲਾਂ ਵੀ ਟੀਮ ਨੇ ਮਹਾਨਗਰ ਦੇ ਆਸਮਾਨ  ਚ ਕਲਾਬਾਜੀਆਂ ਦਿਖਾ ਕੇ ਲੋਕਾਂ ਦਾ ਦਿਲ ਜਿੱਤਿਆ।