image caption:

ਟਾਈਮ ਮੈਗਜ਼ੀਨ ਦੇ 100 ਪ੍ਰਭਾਵਸ਼ਾਲੀ ਸ਼ਖਸੀਅਤਾਂ ਦੀ ਸੂਚੀ ਵਿਚ ਤਾਲਿਬਾਨੀ ਨੇਤਾ ਮੁੱਲਾ ਅਬਦੁੱਲ ਗਨੀ ਬਹਾਦਰ ਦਾ ਨਾਂ ਵੀ ਸ਼ਾਮਲ

ਵਾਸ਼ਿੰਗਟਨ- ਟਾਈਮ ਮੈਗਜੀਨ 2021 ਨੇ ਦੁਨੀਆ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ  ਚ ਇਕ ਅਜਿਹਾ ਨਾਂ ਵੀ ਸ਼ਾਮਲ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਤਾਲਿਬਾਨ ਦੀ ਨਵੀਂ ਸਰਕਾਰ  ਚ ਉਪ ਪ੍ਰਧਾਨ ਮੰਤਰੀ ਤੇ ਦੋਹਾ ਸੌਦੇ ਦੇ ਸੀਨੀਅਰ ਵਿਅਕਤੀ ਮੁੱਲਾ ਅਬਦੁਲ ਗਨੀ ਬਰਾਦਰ  ਨੂੰ ਟਾਈਮ ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ  ਚ ਸ਼ਾਮਲ ਕੀਤਾ ਗਿਆ ਹੈ। ਸ਼ਾਂਤੀ ਸਮਝੌਤੇ ਦੇ ਦੌਰਾਨ ਅਮਰੀਕਾ ਦੇ ਨਾਲ ਗੱਲਬਾਤ  ਚ ਮੁੱਲਾ ਬਰਾਦਰ ਨੇ ਤਾਲਿਬਾਨ ਦੀ ਅਗਵਾਈ ਕੀਤੀ ਸੀ।

ਟਾਈਮ ਮੈਗਜ਼ੀਨ ਦੁਆਰਾ ਜਾਰੀ ਸੂਚੀ  ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਆਦਰ ਪੂਨਾਵਾਲਾ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿਸ਼ਵ ਸੂਚੀ  ਚ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ, ਪਿ੍ਰੰਸ ਹੈਰੀ ਤੇ ਮੇਗਨ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਉਪਰਾਸ਼ਟਰਪਤੀ ਕਮਲਾ ਹੈਰਿਸ ਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਹਨ।