image caption:

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਕਿਸਾਨਾਂ ਦਾ ਸਮਰਥਨ- ਨੋ ਫਾਰਮਰ ਨੋ ਫੂਡ ਦਾ ਲਗਾਇਆ ਬੈਜ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਰਚੁਅਲ ਕਿਸਾਨ ਮੇਲੇ ਦੀ ਸ਼ੁਰੂਆਤ ਦੌਰਾਨ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ 'ਨੋ ਫਾਰਮਰਜ਼ ਨੋ ਫੂਡ' ਬੈਜ ਪਾਇਆ ਹੋਇਆ ਹੈ। ਤਸਵੀਰ ਵਿੱਚ ਉਨ੍ਹਾਂ ਦੇ ਕੁੜਤੇ ਦੀ ਜੇਬ ਉੱਤੇ 'No Farmers, No Food' ਦਾ ਬੈਜ ਲੱਗਿਆ ਸਾਫ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਕਿਸਾਨ ਅੰਦੋਲ਼ਨ ਨੂੰ ਚੁੱਕਣ ਦੀ ਸਲਾਹ ਦੀ ਸਲਾਹ ਤੋਂ ਬਾਅਦ ਮੁੱਖ ਮੰਤਰੀ ਦੀ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਦੁਆਰਾ ਹੋਈ ਅਲੋਚਣਾ ਹੋਈ ਸੀ। ਹੁਣ ਇਸ ਬੈਜ ਰਾਹੀਂ ਸੀਐੱਮ ਕੈਪਟਨ ਨੇ ਇੱਕ ਫੇਰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਨ।