image caption:

ਭਾਰਤ ਵਿਚ ਕਰੋਨਾ ਲਈ ਬੂਸਟਰ ਡੋਜ਼ ਦੀ ਜ਼ਰੂਰਤ ਨਹੀਂ : ਮਾਹਿਰ

 ਨਵੀਂ ਦਿੱਲੀ : ਕੀ ਵੈਕਸੀਨ ਦੀ ਇਕ ਬੂਸਟਰ ਡੋਜ਼ ਭਾਰਤ ਨੂੰ ਕੋਰੋਨਾ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰੇਗੀ ਜਿਸ ਦੀ ਭਾਰਤ ਨੂੰ ਤਲਾਸ਼ ਹੈ? ਦੇਸ਼ ਦੇ ਮਾਹਰਾਂ ਦਾ ਕਹਿਣਾ ਹੈ ਕਿ ਕੀ ਹੋ ਸਕਦਾ ਹੈ ਕਿ ਇਕ ਆਦਰਸ਼ ਸਥਿਤੀ 'ਚ ਜਿੱਥੇ ਜ਼ਿਆਦਾਤਰ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨ ਲਾਈ ਗਈ ਹੋਵੇ ਇਹ ਸਹੀ ਹੋਵੇ, ਪਰ ਉਦੋਂ ਨਹੀਂ ਜਦੋਂ ਸਿਰਫ਼ ਇਕ ਚੌਥਾਈ ਤੋਂ ਵੀ ਘੱਟ ਬਾਲਗ ਆਬਾਦੀ ਨੇ ਵੈਕਸੀਨ ਦੀਆਂ ਦੋਵਾਂ ਡੋਜ਼ਾ ਲਈਆਂ ਹੋਣ। ਜਿਵੇਂ-ਜਿਵੇਂ ਦੁਨੀਆਭਰ 'ਚ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ਨੂੰ ਲੈ ਕੇ ਬਹਿਸ ਤੇਜ਼ ਹੋ ਰਹੀ ਹੈ ਉਂਝ ਹੀ ਭਾਰਤ 'ਚ ਇਸ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਪਰ ਦੇਸ਼ ਦੇ ਕਈ ਮਾਹਰਾਂ ਨੇ ਕਿਹਾ ਕਿ ਪਹਿਲ ਸੁਨਿਸ਼ਚਿਤ ਕਰਨ ਦੀ ਹੋਣੀ ਚਾਹੀਦੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਘੱਟੋਂ-ਘੱਟ ਵੈਕਸੀਨ ਦੀ ਪਹਿਲੀ ਡੋਜ਼ ਲੱਗ ਜਾਵੇ।