image caption:

ਤਾਲਿਬਾਨ ਡਰੋਂ ਅਫ਼ਗਾਨ ਮਹਿਲਾ ਫੁੱਟਬਾਲ ਖਿਡਾਰੀਆਂ ਨੇ ਛੱਡਿਆ ਦੇਸ਼

ਇਸਲਾਮਾਬਾਦ - ਅਫ਼ਗਾਨਿਸਤਾਨ &rsquoਚ ਤਾਲਿਬਾਨ ਦਾ ਰਾਜ ਹੋਣ ਤੋਂ ਬਾਅਦ ਤੋਂ ਔਰਤਾਂ &rsquoਚ ਡਰ ਦਾ ਮਾਹੌਲ ਹੈ। ਖ਼ਾਸ ਤੌਰ &rsquoਤੇ ਕੰਮਕਾਜੀ ਔਰਤਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਿਡਾਰਨਾਂ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਧਮਕੀਆਂ ਤੋਂ ਤੰਗ ਆ ਕੇ 32 ਫੁੱਟਬਾਲ ਖਿਡਾਰਨਾਂ ਨੇ ਦੇਸ਼ ਛੱਡ ਦਿੱਤਾ ਹੈ। ਉਹ ਆਪਣੇ ਪਰਿਵਾਰਾਂ ਨਾਲ ਤੋਰਖਾਮ ਸਰਹੱਦ ਦੇ ਰਸਤੇ ਮੰਗਲਵਾਰ ਰਾਤ ਪਾਕਿਸਤਾਨ ਪੁੱਜੀਆਂ। ਪਾਕਿਸਤਾਨ ਨੇ ਮਨੁੱਖੀ ਆਧਾਰ &rsquoਤੇ ਵੀਜ਼ਾ ਜਾਰੀ ਕੀਤਾ ਸੀ।
ਡਾਨ ਅਖ਼ਬਾਰ &rsquoਚ ਬੁੱਧਵਾਰ ਨੂੰ ਛਪੀ ਖ਼ਬਰ ਮੁਤਾਬਕ ਕੌਮੀ ਜੂਨੀਅਰ ਮਹਿਲਾ ਟੀਮ ਦੀਆਂ ਇਨ੍ਹਾਂ ਖਿਡਾਰਨਾਂ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਕਰਤ ਜਾਣਾ ਸੀ ਜਿੱਥੇ ਅਫ਼ਗਾਨ ਸ਼ਰਨਾਰਥੀਆਂ ਨੂੰ 2022 ਫੀਫਾ ਵਿਸ਼ਵ ਕੱਪ ਦੇ ਇਕ ਸਟੇਡੀਅਮ &rsquoਚ ਰੱਖਿਆ ਗਿਆ ਹੈ ਪਰ ਇਹ ਅਫ਼ਗਾਨ ਖਿਡਾਰਨਾਂ ਕਾਬੁਲ ਹਵਾਈ ਅੱਡੇ &rsquoਤੇ ਬੀਤੀ 26 ਅਗਸਤ ਨੂੰ ਹੋਏ ਬੰਬ ਧਮਾਕੇ ਕਾਰਨ ਦੇਸ਼ ਤੋਂ ਬਾਹਰ ਨਹੀਂ ਜਾ ਸਕੀਆਂ ਸਨ। ਇਸ ਬੰਬ ਧਮਾਕੇ &rsquoਚ 13 ਅਮਰੀਕੀ ਫ਼ੌਜੀਆਂ ਤੇ 170 ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ ਸੀ। ਡਾਨ ਅਖ਼ਬਾਰ ਮੁਤਾਬਕ ਫੁੱਟਬਾਲ ਖੇਡਣ ਕਾਰਨ ਇਨ੍ਹਾਂ ਅਫ਼ਗਾਨ ਔਰਤਾਂ ਨੂੰ ਤਾਲਿਬਾਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੀਤੇ ਅਗਸਤ ਮਹੀਨੇ &rsquoਚ ਅਫ਼ਗਾਨਿਸਤਾਨ ਦੀ ਸੱਤਾ &rsquoਤੇ ਤਾਲਿਬਾਨ ਦੇ ਕਾਬਿਜ ਹੋਣ ਤੋਂ ਬਾਅਦ ਤੋਂ ਇਹ ਖਿਡਾਰਨਾਂ ਇਸ ਸੰਗਠਨ ਦੇ ਲੜਾਕਿਆਂ ਤੋਂ ਜਾਨ ਬਚਾਉਣ ਲਈ ਲੁਕ ਰਹੀਆਂ ਸਨ।