image caption:

ਅਫ਼ਗਾਨਿਸਤਾਨ ‘ਚ ਵਿਗੜੇ ਹਾਲਾਤ, ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ

ਕਾਬੁਲ- ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅਫ਼ਗਾਨਿਸਤਾਨ &lsquoਚ ਹਾਲਾਤ ਵਿਗੜਦੇ ਜਾ ਰਹੇ ਹਨ। ਦਹਿਸ਼ਤਗਰਦ ਨੇ ਇਕ ਵਾਰ ਫਿਰ ਖੂਨੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਨੰਗਰਹਾਰ ਸੂਬੇ ਦਾ ਜਲਾਲਾਬਾਦ ਸ਼ਹਿਰ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਨਿਊਜ਼ ਏਜੰਸੀ ਏਐਨਆਈ ਨੇ ਸਪੁਤਨਿਕ ਦੇ ਹਵਾਲੇ ਤੋਂ ਦੱਸਿਆ ਕਿ ਨੰਗਰਹਾਰ ਸੂਬੇ ਦੇ ਜਲਾਲਾਬਾਦ ਸ਼ਹਿਰ &lsquoਚ ਐਤਵਾਰ ਨੂੰ ਇਕ ਬੱਸ ਸਟੇਸ਼ਨ &lsquoਤੇ ਬੰਬ ਧਮਾਕਾ ਹੋਇਆ ਜਿਸ &lsquoਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਤਾਲਿਬਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ &lsquoਚ ਇਕ ਤਾਲਿਬਾਨੀ ਵੀ ਜ਼ਖ਼ਮੀ ਹੋਇਆ ਹੈ।