image caption:

ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ , ਸਿਸਵਾਂ ਰਿਹਾਇਸ਼ 'ਤੇ ਪੁਲਿਸ ਨੇ ਸੁਰੱਖਿਆ ਘਟਾਈ

ਚੰਡੀਗੜ੍ਹ: ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ਵਿਚ ਕਲੇਸ਼ ਤੋਂ ਬਾਅਦ ਬੀਤੇ ਦਿਨ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਮਿਲੀ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਦਾ ਨਿੱਜੀ ਸਟਾਫ ਵੀ ਉਨਾਂ ਦੇ ਨਾਲ ਹੀ ਸਿਸਵਾਂ ਫਾਰਮ ਹਾਊਸ ਸ਼ਿਫਟ ਹੋ ਗਿਆ ਹੈ। ਪੁਲਿਸ ਨੇ ਰਿਹਾਇਸ਼ ਦੇ ਬਾਹਰ ਸੁਰੱਖਿਆ ਵਿਵਸਥਾ ਵੀ ਘਟਾਉਣੀ ਸ਼ੁਰੂ ਕਰ ਦਿੱਤੀ ਹੈ। ਬੈਰੀਕੇਡਿੰਗ ਅਤੇ ਪੁਲਿਸ ਸੁਰੱਖਿਆ ਨਾਲ ਜੁੜਿਆ ਸਮਾਨ ਕੁਰਸੀਆਂ, ਮੇਜ ਅਤੇ ਪੱਖੇ ਹਟਾ ਕੇ ਗੱਡੀ ਵਿੱਚ ਰੱਖੇ ਜਾ ਰਹੇ ਹਨ।