image caption:

Turn off for: Punjabi ਯੂਕੇ: ਸੈਕੰਡਰੀ ਸਕੂਲ ਵਿਦਿਆਰਥੀਆਂ 'ਚ ਵਧ ਰਹੀਆਂ ਹਨ ਕੋਵਿਡ Turn off for: Punjabi ਯੂਕੇ: ਸੈਕੰਡਰੀ ਸਕੂਲ ਵਿਦਿਆਰਥੀਆਂ 'ਚ ਵਧ ਰਹੀਆਂ ਹਨ ਕੋਵਿਡ ਦਰਾਂ

 ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਯੂਕੇ ਵਿੱਚ ਆਫਿਸ ਆਫ ਨੈਸ਼ਨਲ ਸਟੈਟਿਸਟਿਕਸ (ਓ ਐੱਨ ਐੱਸ) ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਸੈਕੰਡਰੀ ਸਕੂਲਾਂ ਵਿੱਚ ਕੋਵਿਡ -19 ਦੀਆਂ ਦਰਾਂ ਵਧ ਰਹੀਆਂ ਹਨ। ਅੰਕੜਿਆਂ ਅਨੁਸਾਰ ਕੋਵਿਡ -19 ਦੇ ਸਕਾਰਾਤਮਕ ਟੈਸਟ ਦੇ ਨਤੀਜਿਆਂ ਦੇ ਨਾਲ ਸਕੂਲੀ ਸਾਲ 7 ਅਤੇ 11 (11 ਤੋਂ 16 ਸਾਲ ਦੀ ਉਮਰ ਦੇ ਵਿਦਿਆਰਥੀਆਂ ) ਦੀ ਪ੍ਰਤੀਸ਼ਤਤਾ 11 ਸਤੰਬਰ ਨੂੰ ਵਧ ਕੇ 2.74 ਪ੍ਰਤੀਸ਼ਤ ਹੋ ਗਈ ਹੈ। ਓ ਐੱਨ ਐੱਸ ਡਾਟਾਬੇਸ ਅਨੁਸਾਰ, ਹਰ 35 ਵਿਦਿਆਰਥੀਆਂ ਵਿੱਚੋਂ 1 ਨੂੰ ਕੋਵਿਡ-19 ਹੈ। ਇਸ ਦੇ ਬਾਅਦ ਸਕੂਲ ਸਾਲ 12 ਤੋਂ ਵਧੇਰੇ ਉਮਰ ਦੇ ਵਿਦਿਆਰਥੀ ਹਨ, ਜਿਨ੍ਹਾਂ ਵਿੱਚ 45 ਵਿੱਚੋਂ 1 ਨੂੰ ਕੋਵਿਡ ਹੈ। ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ਵਿੱਚ ਵਾਇਰਸ ਦੀ ਲਾਗ ਦਾ ਵਾਧਾ ਚਿੰਤਾਜਨਕ ਹੈ ਅਤੇ ਇਸ ਲਈ ਸਾਵਧਾਨੀਆਂ ਜਰੂਰੀ ਹਨ। ਇਹਨਾਂ ਅੰਕੜਿਆਂ ਦੇ ਅਨੁਸਾਰ ਅੰਦਾਜ਼ਾ ਲਗਾਇਆ ਗਿਆ ਹੈ ਕਿ ਇੰਗਲੈਂਡ ਵਿੱਚ ਹਰ 80 ਲੋਕਾਂ ਵਿੱਚੋਂ ਇੱਕ ਨੂੰ 11 ਸਤੰਬਰ ਨੂੰ ਖਤਮ ਹੋਏ ਹਫਤੇ ਵਿੱਚ ਕੋਵਿਡ ਸੀ। ਇਹਨਾਂ ਅੰਕੜਿਆਂ ਵਿੱਚ ਉਸ ਨਾਲੋਂ ਪਿਛਲੇ ਹਫਤੇ ਦੇ ਮੁਕਾਬਲੇ ਥੋੜ੍ਹੀ ਜਿਹੀ ਗਿਰਾਵਟ ਦਰਜ਼ ਹੋਈ ਹੈ, ਪਰ ਇੰਗਲੈਂਡ ਵਿੱਚ ਲਾਗ ਦੀ ਦਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀ ਦਰ ਨਾਲੋਂ ਵੱਧ ਸੀ। ਇਸ ਸਬੰਧ ਵਿੱਚ ਓ ਐੱਨ ਐੱਸ ਦਾ ਅਗਲਾ ਕੋਰੋਨਾ ਵਾਇਰਸ ਇਨਫੈਕਸ਼ਨ ਸਰਵੇਖਣ 24 ਸਤੰਬਰ ਨੂੰ ਹੋਵੇਗਾ।